*ਛਾਟੀਆਂ ਦੀ ਨੀਤੀ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਕਾਮਿਆਂ ਦਾ 50 ਲੱਖ ਰੁਪਏ ਬੀਮਾ ਕਰਨ, ਤੇ ਮੰਗ ਪੱਤਰ ਵਿੱਚ ਮੰਗਾਂ ਹੱਲ ਕਰਨ ਦੀ ਮੰਗ*

(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕਿਰਤ ਵਿਭਾਗ ਤੇ ਮਨੇਜਮੈੰਟ ਵਿਚਕਾਰ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਕੋਈ ਹੱਲ ਨਾ ਨਿਕਲਣ ਤੇ ਜੰਥੇਬੰਦੀ ਵਲੋਂ 2 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਧਰਨੇ ਦਾ ਨੋਟਸ ਮਨੇਜਮੈੰਟ ਤੇ ਪੰਜਾਬ ਸਰਕਾਰ ਨੂੰ ਸੋਪਿਆ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਰਕਲ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਕਰੋਨਾ ਕਹਿਰ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਸਨ । ਸੀ ਐੱਚ ਬੀ ਕਾਮਿਆਂ ਦਾ ਹੌਸਲਾ ਅਫ਼ਜ਼ਾਈ ਤਾਂ ਕੀ ਕਰਨਾ ਸੀ ਉਲਟ ਪਾਵਰਕਾਮ ਸੀ ਐੱਚ ਵੀ ਠੇਕਾ ਕਾਮਿਆਂ ਨੂੰ ਨਵੀਂ ਐਲਮ ਭਰਤੀ ਕਰਨ ਕਰਕੇ ਸੀ ਐਚ ਬੀ ਕਾਮਿਆਂ ਨੂੰ ਸਰਕਲ ਮੁਕਤਸਰ ਸਾਹਿਬ ਤੇ ਸਰਕਲ ਖੰਨਾ ਵਿੱਚ ਕੰਮ ਤੋਂ ਕੱਢਣ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਕਰੋਨਾ ਕਹਿਰ ਦੌਰਾਨ ਤਨਖਾਹ ਜਾਰੀ ਨਹੀਂ ਕੀਤੀਆਂ ਜਾ ਰਹੀਆਂ । ਇੱਕ ਪਾਸੇ ਸਰਕਾਰ ਤੇ ਕਿਰਤ ਵਿਭਾਗ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਾਰੀ ਕਰ ਰਹੇ ਸਿੱਕੇ ਕਰੋਨਾ ਕਹਿਰ ਦੌਰਾਨ ਕਿਸੇ ਵੀ ਕਾਮੇ ਦੀ ਛਾਂਟੀ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕਿਸੇ ਕਾਮੇ ਦੀ ਤਨਖ਼ਾਹ ਰੋਕੀ ਜਾਵੇਗੀ ਸਰਕਾਰ ਦੇ ਕਾਗਜ਼ਾਂ ਦੀਆਂ ਧੱਜੀਆਂ ਉੱਡਦੀਆਂ ਸਾਫ ਦਿਖਾਈ ਦੇ ਰਹੇ ਹਨ ਕਰੋਨਾ ਕਹਿਰ ਦੋਰਾਨ ਬਿਜਲੀ ਦਾ ਕੰਮ ਕਰਦਿਆਂ ਕਈ ਕਾਮੇ ਗੈਰ-ਘਾਤਕ ਤੇ ਘਾਤਕ ਹਾਦਸੇ ਵਾਪਰੇ ਹਨ ਕਈ ਕਾਮੇ ਮੌਤ ਦੇ ਮੂੰਹ ਪੈ ਚੁੱਕੇ ਹਨ ਤੇ ਕਈ ਕਾਮੇ ਦੋਹਾਂ ਬਾਹਾਂ ਤੋਂ ਅਪੰਗ ਹੋ ਗਏ ਹਾਂ ਪਰ ਉਨ੍ਹਾਂ ਨੂੰ ਕੋਈ ਬੀਮਾ ਜਾਂ ਪੰਜਾਹ ਲੱਖ ਰੁਪਏ ਦੇ ਕੀਤੇ ਨੋਟੀਫਿਕੇਸ਼ਨ ਵਿੱਚ ਨਹੀਂ ਪਾਇਆ ਜਾ ਰਿਹਾ ਤੇ ਨਾ ਹੀ ਮਨੇਜਮੈੰਟ ਤੇ ਸਰਕਾਰ ਵਲੋਂ ਪਰਿਵਾਰਕ ਮੈਂਬਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਮੰਤਰੀ ਤੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚਲ ਰਿਹਾ ਹੈ ਉਨ੍ਹਾਂ ਸਰਕਾਰ ਤੇ ਮਨੇਜਮੈੰਟ ਤੋਂ ਮੰਗ ਕੀਤੀ ਕਿ 50 ਲੱਖ ਕਰੰਟ ਨਾਲ ਹਾਦਸਾ ਪੀੜਤ ਕਾਮਿਆਂ ਦੇ ਪਰਿਵਾਰਕ ਮੈੰਬਰ ਨੂੰ ਦਿੱਤਾ ਜਾਵੇ,ਸਰਕਾਰੀ ਨੋਕਰੀ ਦਾ ਪ੍ਰਬੰਧ ਕੀਤਾ ਜਾਵੇ, ਛਾਟੀਆਂ ਦੀ ਨੀਤੀ ਰੱਦ ਕੀਤੀ ਜਾਵੇ ਕੱਢੇ ਕਾਮੇ ਬਹਾਲ ਕੀਤੇ ਜਾਣ, ਬਰਨਾਲਾ ਸਰਕਲ ਵਰਕਓਡਰ ਜਾਰੀ ਕੀਤਾ ਜਾਵੇ, ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ। ਛਾਟੀਆਂ ਦੀ ਨੀਤੀ ਰੱਦ ਕੀਤੀ ਜਾਵੇ ਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ । ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਿਰਤ ਵਿਭਾਗ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਵੱਲੋਂ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਕਿਸੇ ਕਾਰਨਾ ਕਰਕੇ ਮੀਟਿੰਗ ਨਾ ਹੋ ਸਕੀ ਤੇ ਇੱਕ ਜੂਨ ਦਾ ਸਮਾਂ ਦਿੱਤਾ ਗਿਆ ਪਰ ਜਥੇਬੰਦੀ ਵੱਲੋਂ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਮਿਤੀ 2 ਜੂਨ 2020 ਨੂੰ ਪਟਿਆਲਾ ਹੈੰਡ ਆਫਿਸ ਵਿਖੇ ਪੰਜਾਬ ਪੱਧਰੀ ਧਰਨਾ ਤੇ ਮੁਜ਼ਾਹਰਾ ਅੈਲਾਨ ਕੀਤਾ