ਸ਼ਾਹਕੋਟ, ਮਲਸੀਆਂ 8ਮਾਰਚ
(ਸਾਹਬੀ ਦਾਸੀਕੇ)

ਲੋਕ ਮੁੰਦੀਆਂ ਵਾਰੇ ਮੀਡੀਆ ਰਾਹੀਆਂ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ,ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਲ ਸਪਲਾੲੀ ਅਤੇ ਸੈਨੀਟੇਸਨ ਵਿਭਾਗ ਪੰਜਾਬ ਦੀ ਮੈਨੇਜਮੈਟ ਵੱਲੋ ਪਿੰਡਾਂ ਨੂੰ ਪੀਣ ਵਾਲਾ ਪਾਣੀ ਸਪਲਾੲੀ ਕਰਨ ਵਾਲੀਅਾਂ ਜਲ ਸਪਲਾੲੀ ਸਕੀਮਾਂ ਦਾ ਪੰਚਾੲਿਤੀਕਰਨ ਕਰਨ ਦੀ ਅਾੜ ਹੇਠ ਨਿਜੀਕਰਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਚਾੲਿਤਾਂ ਨੂੰ ਸਬਜਬਾਗ ਦਿਖਾ ਕੇ ਟੈਕੀਅਾਂ ਹੈਂਡੳੁਵਰ ਕੀਤੀਅਾਂ ਜਾ ਰਹੀਅਾਂ ਹਨ ਜਦੋ ਕਿ ਪਹਿਲਾਂ ਕਰੋੜਾਂ ਰੁਪੲੇ ਲਾ ਕੇ ਪੰਚਾੲਿਤਾਂ ਨੂੰ ਸੰਭਾਲੀਅਾਂ ਜਲ ਸਕੀਮਾਂ ਪਾਣੀ ਦੇਣ ਤੋਂ ਦਮ ਤੋੜ ਚੁੱਕੀਅਾਂ ਹਨ ਤੇ ਸਾਫ ਪਾਣੀ ਦੇਣ ਤੋਂ ਅਸਮਰੱਥ ਹੋ ਰਹੀਅਾਂ ਹਨ। ਸਰਕਾਰਾਂ ਦੀ ਨੀਤੀ ੲਿਹ ਹੈ ਕਿ ਜਦੋ ੲਿਹ ਸਾਰੀਅਾਂ ਸਕੀਮਾਂ ਫੇਲ ਹੋ ਜਾਣਗੀਅਾਂ ਤਾਂ ਲੋਕਾਂ ਵਿੱਚ ਨ਼ਾਂਹਪੱਖੀ ਵਤੀਰਾ ਫੈਲਾ ਕੇ ਕਾਰਪੋਰੇਟ ਘਰਾਣਿਅਾਂ ਨੂੰ ਸੰਭਾਲੀਅਾਂ ਜਾਣਗੀਅਾਂ ,ਜਿਸ ਨਾਲ ੳੁਹ ਕੰਪਨੀਅਾਂ ਧਰਤੀ ਹੇਠਲੇ ਕੁਦਰਤੀ ਪਾਣੀ ਨੂੰ ਅਾਪਣੇ ਮਨਮਰਜੀ ਦੇ ਰੇਟ ਤੇ ਵੇਚਣਗੀਅਾਂ ,ਜਿਸ ਤਰਾਂ ਬਿਜਲੀ ਦੇ ਕੀਤੇ ਸਮਝੌਤਿਅਾਂ ਦਾ ਸੰਤਾਪ ਪੰਜਾਬ ਦੇ ਲੋਕ ਮਹਿੰਗੀ ਬਿਜਲੀ ਦਾ ਮੁੱਲ਼ ਦੇ ਕੇ ਭੋਗ ਰਹੇ ਹਨ । ਮਹਿੰਗੇ ਪਾਣੀ ਦਾ ਮੁੱਲ ਵੀ ਲੋਕਾਂ ਨੂੰ ਭਵਿੱਖ ਵਿਚ ਤਾਰਨਾ ਪਵੇਗਾ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਖਮਿਅਾਜਾ ਵੀ ਭਗਤਣਾ ਪਵੇਗਾ। ਪੰਜਾਬ ਦੇ ਰਾਜਨੀਤਿਕ ਲੋਕ ਮਗਰੋ SYL ਨਹਿਰ ਵਾਂਗ ਅਖਬਾਰਾਂ ਵਿਚ ੲਿੱਕ ਦੂਜੇ ਦੀ ਅਲੋਚਨਾ ਕਰਕੇ ਕੁੱਕੜ ਖੇਹ ੳੁਡਾੳੁਣਗੇ! ਪਰ ਕੀਤੇ ਸਮਝੋਤੇ ਰੱਦ ਨਹੀ ਹੋ ਸਕਣਗੇ। ੲਿੱਕ ਵਾਰ ਫੇਰ SYL ਵਾਂਗ ਪੰਜਾਬ ਦੇ ਅਾਪਣੇ ਧਰਤੀ ਦੇ ਪਾਣੀ ਨੂੰ ਲੋਕ ਤਰਸਣਗੇ ਪੰਜਾਬ ਦੇ ਪੇਂਡੂ ਪਾਣੀਆਂ ਤੇ ਕਾਰਪੋਰੇਟ ਘਰਾਣਿਅਾਂ ਦਾ ਕਬਜਾ ਹੋ ਜਾਵੇਗਾ। ਮਹਿੰਗਾ ਪਾਣੀ ਅਾਮ ਅਾਦਮੀ ਦੇ ਵਸ ਤੋਂ ਬਾਹਰ ਹੋ ਜਾਵੇਗਾ। ੲਿਹ ਘਰਾਣੇ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕਰਕੇ ਪੰਜਾਬ ਦੀ ਨੌਜਵਾਨੀ ਦਾ ਖੂਨ ਪੀਣਗੇ। ੲਿਸ ਲੲੀ ਸੱਪ ਦੀ ਲਕੀਰ ਕੁੱਟਣ ਤੋਂ ਪਹਿਲਾਂ ੲਿਸ ਲੋਕ ਮਾਰੂ ਨੀਤੀ ਦਾ ਸਮੂਹ ੲਿਨਸਾਫ ਪਸੰਦ ਜਥੇਬੰਦੀਅਾਂ ; ਰਾਜਨੀਤਿਕ ਪਾਰਟੀਅਾਂ; ਅਤੇ ਲੋਕਾਂ ਨੂੰ ਡਟ ਕੇ ਵਿਰੋਧ ਕਰਨਾਂ ਚਾਹੀਦਾ ਹੈ ਤਾਂ ਕਿ ਕੁਦਰਤ ਦਾ ਮੁਫਤ ਦਿੱਤਾ ਤੋਂ ਹਾਂ ਪਾਣੀ ਲੋਕਾਂ ਨੂੰ ਮਿਲ ਸਕੇ।