ਫ਼ਗਵਾੜਾ : 22ਫਰਵਰੀ (ਡਾ ਰਮਨ , ਅਜੇ ਕੋਛੜ ) ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਸਾਂਝੀਆਂ ਮੁਲਾਜ਼ਮ ਮੰਗਾਂ ਨੂੰ ਮਨਵਾਉਣ ਲਈ 24 ਫਰਵਰੀ ਨੂੰ ਮੋਹਾਲੀ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਐਕਸ਼ਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਹਰ ਪਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ, ਸੂਬਾਈ ਸਹਾਇਕ ਵਿੱਤ ਸਕੱਤਰ ਹਰੀ ਬਿਲਾਸ, ਅਮਰੀਕ ਸਿੰਘ ਸੇਖੋਂ,
ਕੇ.ਕੇ.ਪਾਂਡੇ, ਰਾਜਿੰਦਰ ਥਾਪਰ, ਸੁਖਦੇਵ ਸਿੰਘ,ਅਮਰੀਕ ਸਿੰਘ, ਜਰਨੈਲ ਸਿੰਘ ,ਤਰਮਨਪ੍ਰੀਤ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਔਜਲਾ, ਮੋਹਨ ਸਿੰਘ ਭੱਟੀ, ਕੁਲਦੀਪ ਸਿੰਘ ਕੌੜਾ, ਭਵੀਸ਼ਨ ਲਾਲ ਆਦਿ ਨੇ ਪਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਫਰਵਰੀ ਦੀ ਮੋਹਾਲੀ ਰੈਲੀ/ ਵਿਧਾਨ ਸਭਾ ਵੱਲ ਮਾਰਚ ਮਾਰਚ ਕਰਕੇ ਪੰਜਾਬ ਸਰਕਾਰ ਦਾ ਧਿਆਨ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਮਨਵਾਉਣ ਵੱਲ ਕੇਂਦਰਿਤ ਕਰਨ ਲਈ ਕੀਤਾ ਜਾ ਰਿਹਾ ਹੈ।ਮੁੱਖ ਮੰਗਾਂ ਵਿੱਚ ਹਰ ਪਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਵਾਉਣ ਲਈ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾ ਕੇ ਲਾਗੂ ਕਰਵਾਉਣ ਲਈ, ਮਿੱਡ- ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਤੇ ਘੱਟੋ- ਘੱਟ 18000/-ਰੁਪਏ ਮਹੀਨਾ ਤਨਖਾਹ ਲਾਗੂ ਕਰਵਾਉਣ ਲਈ, ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ, ਮੈਡੀਕਲ ਭੱਤਾ 2000/-ਰੁਪਏ ਮਹੀਨਾ ਲਾਗੂ ਕਰਵਾਉਣ ਲਈ, ਵਿਕਾਸ ਟੈਕਸ ਦੇ ਨਾਂ ਤੇ 2400/–ਰੁਪਏ ਸਾਲਾਨਾ ਦੀ ਜ਼ਬਰੀ ਕਟੌਤੀ ਰੱਦ ਕਰਵਾਉਣ ਲਈ ਅਤੇ ਹਰ ਵਿਭਾਗ ਵਿੱਚ ਖਾਲੀ ਥਾਵਾਂ ਨੂੰ ਪੂਰੇ ਗਰੇਡਾਂ ਤੇ ਰੈਗੂਲਰ ਤੌਰ ਤੇ ਭਰਵਾਉਣ ਲਈ ਮਾਰਚ ਵਿੱਚ ਵੱਧ ਤੋਂ ਵੱਧ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਲਈ ਤਿਆਰੀਆਂਮੁਕੰਮਲ ਕਰ ਲਈਆਂ ਹਨ। 24 ਫਰਵਰੀ ਨੂੰ ਸਵੇਰੇ ਠੀਕ 8:00 ਵਜੇ ਕਪੂਰਥਲਾ ਅਤੇ ਫ਼ਗਵਾੜਾ ਆਦਿ ਤੋਂ ਵਹੀਕਲ ਚਲਾਉਣ ਦੀ ਡਿਊਟੀ ਵੱਖ- ਵੱਖ ਬਲਾਕ/ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ।