K9NEWSPUNJAB Bureau-

ਚੰਡੀਗੜ੍ਹ, 28 ਅਗਸਤ 2019 – ਪੰਜਾਬ ਯੂਨੀਵਰਸਿਟੀ ‘ਚ ਸਟੂਡੈਂਟ ਚੋਣਾਂ ਆਉਂਦੀ 6 ਸਤੰਬਰ ਨੂੰ ਹੋਣਗੀਆਂ। ਇਹ ਚੋਣਾਂ ਉਸੇ ਦਿਨ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ 11 ਸਥਾਨਕ ਕਾਲਜਾਂ ਵਿੱਚ ਹੋਣਗੀਆਂ। ਯੂਨੀਵਰਸਿਟੀ ਵੱਲੋਂ ਇਨ੍ਹਾਂ ਚੋਣਾਂ ਦਾ ਰਸਮੀ ਐਲਾਨ ਬੀਤੇ ਕੱਲ੍ਹ ਮੰਗਲਵਾਰ ਨੂੰ ਕੀਤਾ ਗਿਆ ਜਿਸ ਤੋਂ ਤੁਰੰਤ ਬਾਅਦ ਚੋਣ–ਜ਼ਾਬਤਾ ਵੀ ਤੁਰੰਤ ਲਾਗੂ ਹੋ ਗਿਆ। ਜਿਸ ਤੋਂ ਬਾਅਦ ਹੁਣ ਕੋਈ ਵੀ ਬਾਹਰਲਾ ਵਿਅਕਤੀ ਕਿਸੇ ਤਰ੍ਹਾਂ ਦੇ ਚੋਣ–ਪ੍ਰਚਾਰ ਲਈ ਕੈਂਪਸ ਅੰਦਰ ਨਹੀਂ ਜਾ ਸਕੇਗਾ। 15 ਹਜ਼ਾਰ ਦੇ ਕਰੀਬ ਵਿਦਿਆਰਥੀ ਨਵੇਂ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਜੁਆਇੰਟ ਸਕੱਤਰਾਂ ਦੀ ਚੋਣ ਕਰਨਗੇ।

ਪਿਛਲੇ ਸਾਲ ਦੀਆਂ ਇਨ੍ਹਾਂ ਚੋਣਾਂ ਵਿੱਚ ‘ਸਟੂਡੈਂਟਸ’ ਫ਼ਾਰ ਸੁਸਾਇਟੀ’ (SFS) ਨੇ ਜਿੱਤ ਹਾਸਲ ਕੀਤੀ ਸੀ। ਪਿਛਲੇ ਵਰ੍ਹੇ ਇਸੇ ਗਰੁੱਪ ਦੀ ਕਨੂਪ੍ਰਿਆ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਪਿਛਲੇ ਵਰ੍ਹੇ ‘ਸਟੂਡੈਂਟਸ’ ਆਰਗੇਨਾਇਜ਼ੇਸ਼ਨ ਆੱਫ਼ ਇੰਡੀਆ’ (SOI) ਗੱਠਜੋੜ ਨੇ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਜਿੱਤੇ ਸਨ; ਜਦ ਕਿ ‘ਨੈਸ਼ਨਲ ਸਟੂਡੈਂਟਸ’ ਯੂਨੀਅਨ ਆਫ਼ ਇੰਡੀਆ’ (NSUI) ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ ਸੀ।

ਚੋਣਾਂ ਦਾ ਵੇਰਵਾ ਹੇਠ ਪ੍ਰਕਾਰ ਹੈ :-

ਅਗਸਤ 30

9.30 ਤੋਂ 10.30 ਸਵੇਰ ਤੱਕ ਕਾਗਜ਼ ਭਰਨ ਦਾ ਸਮਾਂ

10.35 ਸਵੇਰ – ਨੌਮਿਨੇਸ਼ਨ ਕਾਗਜ਼ਾਂ ਦੀ ਸਕਰੂਟਨੀ

12 ਵਜੇ ਦੁਪਹਿਰ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ

12.30 ਤੋਂ 1.30 ਵਜੇ ਦੁਪਹਿਰ – ਇਤਰਾਜ਼ ਭਰਨ ਦਾ ਸਮਾਂ

2.30 ਵਜੇ ਦੁਪਹਿਰ ਤੋਂ – ਉਮੀਦਵਾਰਾਂ ਤੇ ਇਤਰਾਜ਼ਾਂ ਦੀ ਪ੍ਰੋਵਿਜ਼ਨਲ ਸੂਚੀ ਡੀਐਸਡਬਲਿਊ ਦਫਤਰ ਭੇਜੀ ਜਾਏਗੀ।

ਅਗਸਤ 31

ਸਵੇਰ 10 ਵਜੇ – ਪ੍ਰਵਾਨਿਤ ਉਮੀਦਵਾਰਾਂ ਦੀ ਸੂਚੀ ਜਾਰੀ

10.30 ਤੋਂ 12 ਵਜੇ ਦੁਪਹਿਰ ਤੱਕ – ਨੌਮਿਨੇਸ਼ਨ ਵਾਪਸ ਲੈਣ ਦਾ ਸਮਾਂ

12.30 ਦੁਪਹਿਰ – ਫਾਈਨਲ ਸੂਚੀ ਡੀਅੇਸਡਬਲਿਊ ਦਫਤਰ ਭੇਜੀ ਜਾਏਗੀ।

2.30 ਵਜੇ ਦੁਪਹਿਰ – ਫਾਈਨਲ ਉਮੀਦਵਾਰਾਂ ਦੀ ਸੂਚੀ ਜਾਰੀ ਹੋਏਗੀ।

6 ਸਤੰਬਰ – ਚੋਣਾਂ ਦਾ ਦਿਨ, ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ

ਯੂਟੀ ਪ੍ਰਸ਼ਾਸਨ ਦੀਆਂ ਹਦਾਇਤਾਂ

ਯੂਟੀ ਪ੍ਰਸ਼ਾਸਨ ਨੇ ਇੱਕ ਚਿੱਠੀ ਰਾਹੀਂ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਬਾਹਰਲੇ ਵਿਅਕਤੀ ਨੇ ਅਜਿਹੀ ਕੋਈ ਉਲੰਘਣਾ ਕੀਤੀ, ਤਾਂ ਇਸ ਲਈ ਯੂਨੀਵਰਸਿਟੀ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਮੰਨਿਆ ਜਾਵੇਗਾ।

ਜੇ ਕਿਸੇ ਨੇ ਆਪਣੇ ਪੋਸਟਰਾਂ ਨਾਲ ਯੂਨੀਵਰਸਿਟੀ ਦੀਆਂ ਕੰਧਾਂ ਖ਼ਰਾਬ ਕੀਤੀਆਂ, ਤਾਂ ਉਸ ਲਈ ਵਿਦਿਆਰਥੀਆਂ ਦੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।

ਚੋਣਾਂ ਵਿੱਚ ਭਾਗ ਲੈਣ ਵਾਲਾ ਕੋਈ ਵੀ ਗਰੁੱਪ ਵਿਦਿਆਰਥੀਆਂ ਨੂੰ ਖ਼ੁਸ਼ ਕਰਨ ਲਈ ਕਿਸੇ ਥਾਂ ਦੇ ਟੂਰ/ਟ੍ਰਿਪ–ਪ੍ਰੋਗਰਾਮ ਲਈ ਵੀ ਨਹੀਂ ਰੱਖ ਸਕੇਗਾ।

ਕੁੜੀਆਂ ਦੇ ਹੋਸਟਲ ਵਿੱਚ ਸਿਰਫ਼ ਨਾਮਜ਼ਦ ਪੈਨਲ ਹੀ ਜਾ ਸਕਣਗੇ।

ਵਿਦਿਆਰਥੀਆਂ ਦੀਆਂ ਪਾਰਟੀਆਂ ਦੇ ਤੰਬੂ ਵੀ ਇੱਕ–ਦੂਜੇ ਤੋਂ ਵਾਜਬ ਦੂਰੀ ਉੱਤੇ ਸਥਾਪਤ ਹੋ ਸਕਣਗੇ।

ਯੂਨੀਵਰਸਿਟੀ ਨੂੰ ਕੈਂਪਸ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਸਹੀ–ਸਲਾਮਤ ਰੱਖਣ ਲਈ ਆਖਿਆ ਗਿਆ ਹੈ।