ਪੰਜਾਬ ਭਵਨ ਦਿੱਲੀ ਦੇ ‘ਬੀ’ ਬਲਾਕ ਵਿਧਾਇਕਾਂ ਦੀ ਐਂਟਰੀ ‘ਬੈਨ’ ਕਰ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਕੋਲ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਮਾਮਲਾ ਅਸਲ ਵਿਚ ਇਹ ਹੈ ਕਿ ਪੰਜਾਬ ਭਵਨ ਵਿਚ ਪਹਿਲਾਂ ਵਿਧਾਇਕਾਂ ਨੂੰ ਪਹੁੰਚਣ ‘ਤੇ ਕਮਰਾ ਮਿਲ ਜਾਂਦਾ ਸੀ। ਹੁਣ ਨਵਾਂ ਨਿਯਮ ਇਹ ਬਣਾ ਦਿੱਤਾ ਗਿਆ ਹੈ ਕਿ ਵਿਧਾਇਕਾਂ ਨੂੰ ਪਹਿਲਾਂ ਬੁਕਿੰਗ ਕਰਵਾਉਣੀ ਪਵੇਗੀ ਤਾਂ ਹੀ ਕਮਰਾ ਮਿਲ ਸਕੇਗਾ। ਦੂਜਾ ਨਿਯਮ ਇਹ ਹੈ ਕਿ ਇਹ ਕਮਰਾ ‘A block ‘ ਵਿਚ ਨਹੀਂ ਮਿਲ ਸਕੇਗਾ।
ਕਾਂਗਰਸ ਦੇ ਦੋਵੇਂ ਵਿਧਾਇਕਾਂ ਨੇ ਸਕੱਤਰ ਜਨਰਲ ਐਡਮਨਿਸਟਰੇਸ਼ਨ ਦੇ ਖਿਲਾਫ ਸਪੀਕਰ ਕੋਲ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਨੇ ਸਕੱਤਰ ਨੂੰ 12 ਫਰਵਰੀ ਨੂੰ ਸਵੇਰੇ 11.00 ਵਜੇ ਤਲਬ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਪੀਕਰ ਰਾਣਾ ਕੇ ਪੀ ਨੇ ‘ਬਾਬੂਸ਼ਾਹੀ’ ਕੋਲ ਕੀਤੀ ਹੈ।