ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132

ਸ਼ਾਹਕੋਟ:ਦੇਸ਼ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਤੋਂ ਬਚਾਅ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਫਾਈਟਸ ਕੋਰੋਨਾ ‘ਮਿਸ਼ਨ ਫਤਿਹ’ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਫਤਿਹ ਕਿੱਟਾਂ ਭੇਜੀਆਂ ਗਈਆਂ, ਜਿਨਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਡਾ. ਅਮਰਦੀਪ ਸਿੰਘ ਦੁੱਗਲ ਐਸ.ਐੱਮ.ਓ. ਸ਼ਾਹਕੋਟ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਨੇ ਜਾਰੀ ਕੀਤਾ। ਇਸ ਮੌਕੇ ਉਨਾਂ ਨਾਲ ਡਾ. ਅਮਰਦੀਪ ਸਿੰਘ ਦੁੱਗਲ ਐਸ.ਐੱਮ.ਓ., ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ, ਕਮਲ ਨਾਹਰ ਡਾਇਰੈਕਟਰ, ਡਾ. ਰਾਜਵੀ ਛੁਰਾ, ਡਾ. ਰਣਦੀਪ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਅਰਵਿੰਦ ਕੁਮਾਰ, ਡਾ. ਧੀਰਜ ਕੁਮਾਰ, ਜਸਵਿੰਦਰ ਕੌਰ ਸਚਦੇਵਾ ਨਰਸਿੰਗ ਸਿਸਟਰ, ਨਿਰਮਲ ਪੱਬੀ ਫਾਰਮੇਸੀ ਅਫ਼ਸਰ, ਤਰਨਦੀਪ ਸਿੰਘ ਰੂਬੀ ਫਾਰਮੇਸੀ ਅਫ਼ਸਰ, ਚੰਦਨ ਮਿਸ਼ਰਾਂ ਬੀ.ਈ.ਈ. ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨਾਂ ਕੋਰੋਨਾ ਫਤਿਹ ਕਿੱਟਾਂ ਦਾ ਕੋਰੋਨਾ ਪੀੜਤ ਮਰੀਜ਼ਾਂ ਨੂੰ ਕਾਫ਼ੀ ਲਾਭ ਹੋਵੇਗਾ ਅਤੇ ਇਹ ਸਰਕਾਰ ਦਾ ਬਹੁਤ ਵੱਡਾ ਤੇ ਨੇਕਾ ਉਪਰਾਲਾ ਹੈ। ਇਸ ਮੌਕੇ ਐਸ.ਐੱਮ.ਓ. ਡਾ. ਦੁੱਗਲ ਨੇ ਕਿਹਾ ਕਿ ਇਹ ਕਿੱਟ ਕੋਰੋਨਾ ਪੀੜਤ ਮਰੀਜ਼ਾ ਨੂੰ ਸਿਹਤ ਵਿਭਾਗ ਵੱਲੋਂ ਮੁਫ਼ਤ ਮੁਹਾਈਆ ਕਰਵਾਈ ਜਾਵੇਗੀ ਅਤੇ ਇਸ ਕਿੱਟ ਵਿੱਚ ਦਵਾਈਆਂ, ਆਕਸੀਮੀਟਰ ਸਮੇਤ 18 ਜਰੂਰੀ ਚੀਜ਼ਾਂ ਰੱਖੀਆਂ ਗਈਆਂ ਹਨ, ਜੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਇਨਫੈਕਸ਼ਨ ਵੱਧਣ ਤੋਂ ਰੋਕਣ ਵਿੱਚ ਸਹਾਈ ਹੋਣਗੀਆਂ। ਉਨਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਂਚ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਤੀ ਡੈਵੀਡ ਜੂਨੀਅਰ ਸਹਾਇਕ, ਸੁਖਵਿੰਦਰ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਮਨਜੀਤ ਕੁਮਾਰ, ਮਨਜੀਤ ਕੌਰ ਸਟਾਫ਼ ਨਰਸ, ਰਜਿੰਦਰ ਕੌਰ ਐਲ.ਐਚ.ਵੀ., ਕੰਵਲਜੀਤ ਸਿੰਘ ਸੀਨੀਅਰ ਲੈਬੋਰਟਰੀ ਟੈਕਨੀਸੀਅਨ, ਵਿਸ਼ਾਲ ਖੰਨਾ, ਵਰਿੰਦਰ ਹਿੱਲ ਹੈਲਥ ਵਰਕਰ, ਸੁਧੀਰ ਨਾਹਰ, ਸੁਖਪਾਲ ਸਿੰਘ ਐਸ.ਆਈ., ਸੰਜੀਵ ਦੱਤ ਛੁਰਾ, ਬੌਬੀ ਗਰੋਵਰ ਸ਼ਹਿਰੀ ਪ੍ਰਧਾਨ ਕਾਂਗਰਸੀ, ਬਲਕਾਰ ਸਿੰਘ ਹੈਪੀ, ਹਰਦੇਵ ਸਿੰਘ ਪੀਟਾ, ਲੱਕੀ ਬੱਤਰਾ, ਲਛਮਣ ਸੋਬਤੀ, ਗਗਨ ਜਿੰਦਲ, ਵਿਕਾਸ ਨਾਹਰ, ਬਿਕਰਮਜੀਤ ਸਿੰਘ ਬਜਾਜ ਕਾਂਗਰਸੀ ਆਗੂ, ਬੂਟਾ ਸਿੰਘ ਕਲਸੀ ਕਾਂਗਰਸੀ ਆਗੂ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ