ਲੁਧਿਆਣਾ ‘ਚ 52 ਸਾਲਾ ਪੰਜਾਬ ਪੁਲਿਸ ਦੇ ਏ.ਸੀ.ਪੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਜਾਣਕਾਰੀ ਮੁਤਾਬਕ ਏ.ਸੀ.ਪੀ ਅਨਿਲ ਕੋਹਲੀ ਲੁਧਿਆਣਾ ਨੌਰਥ ‘ਚ ਡਿਊਟੀ ‘ਤੇ ਤੈਨਾਤ ਸਨ। ਬੀਤੇ ਕਈ ਦਿਨਾਂ ਤੋਂ ਉਹ ਬਿਮਾਰ ਸੀ। ਫਿਲਹਾਲ ਉਸ ਨੂੰ ਲੁਧਿਆਣਾ ਦੇ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।