ਇਕ ਵੱਡੀ ਕਾਰਵਾਈ ਤਹਿਤ ਪਟਿਆਲਾ ਦੇ ਅਰਬਨ ਅਸਟੇਟ ਵਿਚ ਤਾਇਨਾਤ ਇਕ #ਮਹਿਲਾASI_ਰੇਨੂ_ਬਾਲਾ ਨੂੰ ਪੱਟੀ ਪੁਲਿਸ ਦੇ ਨਾਟਕੋਟਿਕਸ ਸੈਲ ਵੱਲੋਂ 50 ਗ੍ਰਾਮ ਹੈਰੋਇਨ ਤੇ ਤਕੜੀ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਅਧਿਕਾਰੀ ਨੂੰ ਉਸਦੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ। ਪੱਟੀ ਪੁਲਿਸ ਨੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਉਸਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹ ਏ ਐਸ ਆਈ ਅਰਬਨ ਸਟੇਟ ਥਾਣੇ ਵਿਚ 19 ਜੂਨ 2019 ਤੋਂ ਤਾਇਨਾਤ ਸੀ। ਇਸ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਸਾਰੇ ਅਫਸਰਾਂ ਨੂੰ ਆਪਣੇ ਅਧੀਨ ਕੰਮ ਕਰਦੇ ਅਫਸਰਾਂ ਤੇ ਅਧਿਕਾਰੀਆਂ ‘ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਥਾਣੇ ਵਿਚ ਇਹ ਮਹਿਲਾ ਤਾਇਨਾਤ ਸੀ, ਉਸਦੇ ਮੁਖ ਖਿਲਾਫ ਵੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪਟਿਆਲਾ ਦੇ SSP ਸ੍ਰੀ ਮਨਦੀਪ ਸਿੰਘ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ASI ਦੇ ਗੈਂਗਸਟਰਾਂ ਨਾਲ ਸਬੰਧ ਹਨ ਜਿਹਨਾਂ ਰਾਹੀਂ ਇਹ ਨਸ਼ੇ ਦਾ ਧੰਦਾ ਕਰਦੀ ਸੀ। ਇਸ ਵੱਲੋਂ ਰੀਅਲ ਅਸਟੇਟ ਦੇ ਖੇਤਰ ਵਿਚ ਵੀ ਕਾਫੀ ਨਿਵੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ।