K9NEWSPUNJAB BUREAU-
ਆਏ ਦਿਨ ਕੋਈ ਨਾ ਕੋਈ ਖਬਰ ਮਿਲੀ ਹੁੰਦੀ ਹੈ ਕਿ ਫਲਾਣੇ ਮੋੜ ਛੇ ਗ੍ਰਾਮ ਹੈਰੋਇਨ ਸਮੇਤ ਬੰਦਾ ਕਾਬੂ ਪਰ ਉਸ ਤੋਂ ਬਾਅਦ ਕਦੇ ਵੀ ਕੋਈ ਵੀ ਪੁਲਿਸ ਦਾ ਐਸ, ਐਚ, ਓ, ਇਹ ਦੱਸਣ ਲਈ ਅੱਗੇ ਨੀ ਆਇਆ ਕਿ ਜਿਸ ਵਿਅਕਤੀ ਤੋ ਇਹਨਾਂ ਨੇ ਖਰੀਦ ਕੀਤੀ ਸੀ ਓਹ ਕੌਣ ਹੈ ਜਾਂ ਉਸ ਉੱਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜਾ ਕੋਈ ਇੰਨਵਿਸਟੀਗੇਸ਼ਨ ਚਲ ਰਹੀ ਹੈ ਅਤੇ ਇਹ ਵੀ ਜਿਕਰਯੋਗ ਹੈ ਕਿ ਕੋਈ ਪੱਤਰਕਾਰ ਭਰਾ ਵੀ ਇਸ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਨੀ ਕਰਦਾ ਸਿਰਫ ਹਰੇਕ ਹੀ ਪ੍ਰੈਸ ਕਾਨਫਰੰਸ ਦੌਰਾਨ ਫੋਟੋ ਖਿੱਚ ਕੇ ਤੇ ਖਬਰ ਲਾ ਕੇ ਹੀ ਆਪਣੀ ਜਿੰਮੇਵਾਰੀ ਤੋਂ ਫਾਰਗ ਹੋ ਗਿਆ ਸਮਝ ਲੈਂਦਾ ਹੈ ਜਦ ਕਿ ਸਹੀ ਅਰਥਾਂ ਵਿੱਚ ਖਬਰ ਸ਼ੁਰੂ ਹੀ ਇੱਥੋ ਹੁੰਦੀ ਹੈ ਕਿ ਇਹ ਫੜਿਆ ਗਿਆ ਨਸ਼ਾ ਆਇਾਆ ਕਿੱਥੋਂ ?
ਕੋਈ ਤਾ ਸਪਲਾਇਰ ਹੋਏਗਾ ਜਿਸ ਤੋਂ ਇਹ ਨਸ਼ੇੜੀ ਖਰੀਦਿਆ ਕਰਦੇ ਹੋਣਗੇ ਜਾ ਫਿਰ ਇਹ ਵੀ ਸਿੱਧਾ ਬਾਡਰ ਪਾਰ ਤੋ ਹੀ ਲਿਆਉਦੇ ਆ ?
ਸੋ ਇਹ ਗੱਲ ਆਪਣੇ ਸਭ ਦੇ ਸੋਚਣ ਵਾਲੀ ਹੈ ਤਾਂ ਜੋ ਇਸ ਕੋਹੜ ਤੋਂ ਪੰਜਾਬ ਦਾ ਛੁਟਕਾਰਾ ਪਾਉਣ ਲਈ ਕੋਈ ਠੋਸ ਕਾਰਵਾਈ ਹੋ ਸਕੇ ?
ਪੰਜਾਬ ਸਰਕਾਰ ਨੂੰ ਵੀ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜਿਹੜੇ ਵੀ ਅਫਸਰ ਫੋਟੋ ਲਗਵਾ ਕੇ ਸ਼ਾਬਾਸ਼ੀ ਖੱਟਣ ਦੀ ਕੋਸ਼ਿਸ਼ ਕਰਦੇ ਹਨ ਓਹਨਾ ਤੋਂ ਅਗਲੀ ਕਾਰਵਾਈ ਦੀ ਮੰਗ ਵੀ ਕੀਤੀ ਜਾਏ ?
ਇਸ ਦੇ ਨਾਲ ਹੀ ਐਫ ਆਈ ਆਰ ਦੇ ਵਿੱਚ ਫੜੇ ਗਏ ਵਿਅਕਤੀ ਅਤੇ ਪੁਲਿਸ ਟੀਮ ਦੀ ਲੋਕੇਸ਼ਨ ਵੀ ਦਰਸਾਈ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਬਾਦ ਵਿੱਚ ਪੁਲਿਸ ਪਾਰਟੀ ਤੇ ਕੋਈ ਇਲਜਾਮ ਨਾ ਲੱਗੇ ਜਿਸ ਦੇ ਤਹਿਤ ਦੋਸ਼ੀ ਬਰੀ ਹੋ ਜਾਏ ਅਤੇ ਲੋਕਾਂ ਦੇ ਪ੍ਰਸ਼ਾਸਨ ਅਤੇ ਮੀਡੀਆ ਦੇ ਨਾਲ ਸਬੰਧ ਸੁਖਾਵੇਂ ਬਣੇ ਰਹਿਣ।