ਪਰਮਬੰਸ ਰੋਮਾਣਾ ਅਤੇ ਸਾਬੀ ਨੇ ਯੂਥ ਅਕਾਲੀ ਦਲ ਵਲੋਂ ਅਸਤੀਫੇ ਤੇ ਸਵਾਗਤ ਕਰਦੇ ਕਿਹਾ ਕਿਸਾਨਾ ਦੇ ਹੱਕ ਵਿਚ ਸਹੀਂ ਫੈਂਸਲਾ
-ਯੂਥ ਅਕਾਲੀ ਦਲ ਦਾ ਇਕ ਇਕ ਨੋਜਵਾਨ ਪਾਰਟੀ ਦੇ ਨਾਲ ਮਿਲ ਕੇ ਲੜੇਗਾ ਕਿਸਾਨੀ ਦੀ ਲੜਾਈ-ਖੁਰਾਣਾ, ਖੋਜੇਵਾਲ
ਫਗਵਾੜਾ (Ashok Lal ) ਪੰਜਾਬ ਯੂਥ ਅਕਾਲੀ ਦਲ ਦਾ ਇਕ ਵਫਦ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਜਨਰਲ ਸਕੱਤਰ ਸ. ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿਚ ਦਿੱਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਦੁਆਬਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ, ਜਿਲਾ ਪ੍ਰਧਾਨ ਕਪੂਰਥਲਾ ਸ਼ਹਿਰੀ ਰਣਜੀਤ ਸਿੰਘ ਖੁਰਾਣਾ, ਜਿਲਾ ਪ੍ਰਧਾਨ ਕਪੂਰਥਲਾ ਦੇਹਾਤੀ ਰਣਜੀਤ ਸਿੰਘ ਖੋਜੇਵਾਲ ਆਦਿ ਵਫਦ ਵਿਚ ਸ਼ਾਮਲ ਸਨ। ਉਨਾਂ ਅਕਾਲੀ ਦਲ ਲੀਡਰਸ਼ਿਪ ਨੂੰ ਕਿਸਾਨੀ ਦੇ ਹੱਕ ਵਿਚ ਆਪਣੇ ਸਪੱਸ਼ਟ
ਸਟੈਂਡ ਤੇ ਕਾਇਮ ਰਹਿੰਦੇ ਹੋਏ ਕੇਂਦਰੀ ਵਜਾਰਤ ਵਿਚੋਂ ਅਸਤੀਫਾ ਦਿਤੇ ਜਾਣ ਤੇ ਸਵਾਗਤ ਕੀਤਾ । ਸ.ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਸਤੀਫੇ ਤੋਂ ਕਾਫੀ ਉਤਸਾਹ ਵਿੱਚ ਹਨ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਹਮੇਸ਼ਾ ਉਨਾਂ ਦੇ ਹੱਕ ਵਿਚ ਖੜੀ ਰਹਿਣ ਵਾਲੀ ਪਾਰਟੀ ਨੇ ਕਿਸਾਨਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਕੇਂਦਰੀ ਵਜੀਰੀ ਨੂੰ ਲੱਤ ਮਾਰੀ ਹੈ। ਇਸ ਮੌਕੇ ਸ.ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਛਲਾਵੇ ਵਿਚ ਨਾ ਆਉਣ ਅਤੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨੀ ਦਾ ਮੁਦਈ ਰਿਹਾ ਹੈ ਅਤੇ ਅੱਗੇ ਤੋ ਵੀ ਹਰ ਸੰਘਰਸ਼ ਵਿਚ ਉਨਾਂ ਦੇ ਨਾਲ ਅੱਗੇ ਹੋ ਕਿ ਮੋਢੇ ਨਾਲ ਮੋਢਾ ਜੋੜ ਕਿ ਖੜੇਗਾ। ਉਹਨਾ ਭਰੋਸਾ ਦਿੱਤਾ ਕਿ ਕਿਸਾਨੀ ਆਰਡੀਨੈਂਸਾ ਨੂੰ ਲੈ ਕਿ ਅਕਾਲੀ ਦਲ ਹਰ ਪੱਧਰ ਤੇ ਇਸਦਾ ਵਿਰੋਧ ਕਰੇਗਾ ਅਤੇ ਕਿਸੇ ਕੀਮਤ ਤੇ ਇਸਨੂੰ ਲਾਗੁ ਨਹੀ ਹੋਣ ਦਿਤਾ ਜਾਵੇਗਾ। ਉਨਾਂ ਯੂਥ ਅਕਾਲੀ ਦਲ ਆਗੂਆ ਨੂੰ ਕਿਹਾ ਕਿ ਡਟ ਕੇ ਕਿਸਾਨੀ ਦੇ ਹਿੱਤਾ ਤੇ ਪਹਿਰਾ ਦੇਣ, ਕਿਸਾਨੀ ਅਗੇ ਕੋਈ ਵਜੀਰੀ ਕੋਈ ਅਹੁਦਾ ਵੱਡਾ ਨਹੀ ਹੈ। ਇਸ ਮੌਕੇ ਜਿਲਾ ਪ੍ਰਧਾਨ ਕਪੂਰਥਲਾ ਸ਼ਹਿਰੀ ਰਣਜੀਤ ਸਿੰਘ ਖੁਰਾਣਾ ਅਤੇ ਜਿਲਾ ਪ੍ਰਧਾਨ ਦਿਹਾਤੀ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਯੂਥ ਅਕਾਲੀ ਦਲ ਦਾ ਇਕ ਇਕ ਵਰਕਰ ਲੀਡਰਸ਼ਿਪ ਵਲੋਂ ਕਿਸਾਨਾ ਦੇ ਹੱਕ ਵਿਚ ਸੰਘਰਸ਼ ਲਈ ਦਿੱਤੇ ਆਦੇਸ਼ਾ ਤੇ ਡਟ ਕੇ ਪਹਿਰਾ ਦੇਵੇਗਾ।