➡️ਥਾਣਾ ਨੂਰਮਹਿਲ ਦਾ ਪੁਲਿਸ ਮੁਲਾਜਮ ਨੂਰਮਹਿਲ ਇੱਕ ਪ੍ਰਈਵੇਟ ਹਸਪਤਾਲ ਤੋਂ ਜਲੰਧਰ ਜੌਹਲ ਰੈਫਰ ਕੀਤਾ

ਨੂਰਮਹਿਲ 10 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਦਾ ਪੁਲਿਸ ਮੁਲਾਜਮ ਰਸ਼ਪਾਲ ਸਿੰਘ ਜੋ ਕਿ ਬੀਤੇ ਦਿਨੀ ਗਸਤ ਦੌਰਾਨ ਜਖਮੀ ਹੋ ਗਿਆ ਸੀ। ਪਿੰਡ ਪੰਡੋਰੀ ਜਗੀਰ ਥਾਣਾ ਨੂਰਮਹਿਲ ਦੇ ਰਹਿਣ ਵਾਲਾ ਇੱਕ ਵਿਅਕਤੀ ਦੇਸ ਰਾਜ ਨੇ ਪੈਟ੍ਰੋਲ ਬੰਮ ਸੁੱਟ ਕਿ ਜਖਮੀ ਕਰ ਦਿੱਤਾ ਗਿਆ। ਰਸ਼ਪਾਲ ਸਿੰਘ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਉਸ ਉਪਰੰਤ ਪੁਲਿਸ ਦੀ ਸਹਾਇਤਾ ਅਨੁਸਾਰ ਨੂਰਮਹਿਲ ਦੇ ਇੱਕ ਪ੍ਰਈਵੇਟ ਹਸਪਤਾਲ ਲਿਆਂਦਾ ਗਿਆ। ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਕੈਪਟਨ ਅਮਰਿੰਦਰ ਸਿੰਘ ਦੀ ਸਹਿਯੋਗ ਨਾਲ ਜਲੰਧਰ ਦੇ ਇੱਕ ਵਧੀਆ ਹਸਪਤਾਲ ਜੌਹਲ ਵਿਖੇ ਦਾਖਿਲ ਕਰਵਾਇਆ ਗਿਆ। ਜਦੋਂ ਇਸ ਸੰਬੰਧੀ ਭਜਨ ਦਾਸ ਪੀ.ਸੀ. ਇੰਚਾਰਜ ਹੋਮਗਾਰਡਜ਼ ਥਾਣਾ ਨੂਰਮਹਿਲ ਨਾਲ ਮੋਬਾਈਲ ਤੇ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਸਾਡੇ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਅਤੇ ਕੰਪਨੀ ਕਮਾਂਡਰ ਨੇ ਜ਼ਿਲ੍ਹਾ ਜਲੰਧਰ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲ ਬਾਤ ਕਰਕੇ ਰਸ਼ਪਾਲ ਸਿੰਘ ਨੂੰ ਜਲੰਧਰ ਦੇ ਜੋਹਲ ਹਸਪਤਾਲ ਰੈਫਰ ਕੀਤਾ ਗਿਆ ਹੈ। ਭਜਨ ਚੰਦ ਨੇ ਦੱਸਿਆ ਹੈ ਕਿ ਨੂਰਮਹਿਲ ਦੇ ਪ੍ਰਈਵੇਟ ਹਸਪਤਾਲ ਵਿੱਚ ਸੁਭਿਤਾ ਨਾਂ ਹੋਣ ਕਰਕੇ ਜਲੰਧਰ ਹਸਪਤਾਲ ਲੈ ਕੇ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕੇ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਹੈ। ਮੁੱਖ ਮੰਤਰੀ ਜੀ ਨੇ ਉਨ੍ਹਾਂ ਨਾਲ ਵੀਡਿਓ ਤੇ ਉਨਲਾਈਨ ਕਰਕੇ ਰਸ਼ਪਾਲ ਸਿੰਘ ਨਾਲ ਗੱਲ ਬਾਤ ਕਰਕੇ ਠੀਕ ਹੋਣ ਲਈ ਦਿਲਾਸਾ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਇਲਾਜ ਦਾ ਸਾਰਾ ਖਰਚਾ ਕੀਤਾ ਜਾਵੇਗਾ। ਠੀਕ ਹੋਣ ਉਪਰੰਤ ਮੁੱਖ ਮੰਤਰੀ ਜੀ ਨੇ ਆਪਣੇ ਦਫਤਰ ਚੰਡੀਗੜ੍ਹ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਅਸੀਂ ਸਾਰੇ ਤੇਰੇ ਨਾਲ ਖੜੇ ਹਾਂ।