ਨੂਰਮਹਿਲ( ਜਸਬੀਰ ਸਿੰਘ )

ਆਲ ਇੰਡੀਆ ਕਾਗਰਸ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਪੰਜਾਬ ਕਾਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਰਹੇ ਹਾਜਿਰ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਮਾਰਟ ਵਿਲੇਜ਼ ਮੁਹਿੰਮ ਦੀ ਲੜੀ ਤਹਿਤ ਅੱਜ ਬਲਾਕ ਨੂਰਮਹਿਲ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਆਨਲਾਈਨ ਮੀਟਿੰਗ ਕੀਤੀ ਗਈ ਤੇ ਵੱਖ ਵੱਖ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ ਗਏ । ਇਨ੍ਹਾਂ ਆਨਲਾਈਨ ਸਮਾਗਮਾਂ ਵਿੱਚ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਿਰ ਹੋ ਕੇ ਪਿੰਡਾ ਦੀਆਂ ਪੰਚਾਇਤਾਂ ਨੂੰ ਸੰਬੋਧਨ ਕੀਤਾ ਅਤੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ । ਬਲਾਕ ਨੂਰਮਹਿਲ ਅਧੀਨ ਪੈਂਦੇ ਪਿੰਡਾਂ ਜਿਨ੍ਹਾਂ ਵਿੱਚ ਗੁੰਮਟਾਲਾ ਗੁਮਟਾਲੀ ਸ਼ਾਮਪੁਰ ਬਹਾਦਰਪੁਰ ਉਮਰਪੁਰ ਕਲਾਂ ਦੇ ਨਾਲ ਨਾਲ ਦਸ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਨੇ ਭਾਗ ਲਿਆ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਲਈ ਮੀਟਿੰਗ ਦਾ ਆਯੋਜਨ ਬੀ.ਡੀ.ਪੀ.ਓ ਨੂਰਮਹਿਲ ਸ਼੍ਰੀ ਨੀਰਜ ਕੁਮਾਰ, ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੂਰਜ ਗੁਰੰਗ ਅਤੇ ਪਿੰਡ ਗੁੰਮਟਾਲਾ ਦੀ ਸਰਪੰਚ ਸ੍ਰੀਮਤੀ ਰੀਟਾ ਰਾਣੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟਾਲਾ ਵਿਖੇ ਸਾਂਝੇ ਤੌਰ ਤੇ ਕੀਤਾ ਗਿਆ । ਇਸ ਮੀਟਿੰਗ ਵਿੱਚ ਗੁਮਟਾਲਾ ਦੀ ਸਰਪੰਚ ਰੀਟਾ ਰਾਣੀ ਪਿੰਡ ਗੁਮਟਾਲੀ ਦੀ ਸਰਪੰਚ ਵਿਜੇ ਸ਼ਰਮਾ ਸ਼ਾਮਪੁਰ ਦੇ ਸਰਪੰਚ ਲਛਮਣ ਦਾਸ ਬਹਾਦਰਪੁਰ ਦੇ ਸਰਪੰਚ ਮਨਿੰਦਰ ਕੌਰ ਉਮਰਪੁਰ ਕਲਾਂ ਦੀ ਸਰਪੰਚ ਗੁਰਮੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ ਸਰਪੰਚ ਹਾਜ਼ਰ ਸਨ । ਇਸ ਮੀਟਿੰਗ ਵਿੱਚ ਡਾਇਰੈਕਟਰ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਪੰਜਾਬ ਸਰਕਾਰ ਦੇ ਡਾਇਰੈਕਟਰ ਸ੍ਰੀ ਅਭਿਸ਼ੇਕ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਅਹਿਮੀਅਤ ਇਸ ਕਰਕੇ ਦਿੱਤੀ ਜਾ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ ਤੇ ਪਿੰਡਾ ਦੇ ਲੋਕਾਂ ਨੂੰ ਸ਼ਹਿਰਾ ਵੱਲ ਨਾ ਜਾਣਾ ਪਵੇ। ਜਿਸ ਲਈ ਪਿੰਡਾਂ ਵਿੱਚ ਸੀਵਰੇਜ ਦੇ ਕੰਮ ਛੱਪੜਾਂ ਦੀ ਸਫ਼ਾਈ ਅਤੇ ਗਲੀਆਂ ਵਿਚ ਇੰਟਰਲਾਕ ਲਗਾਉਣਾ , ਵਾਟਰ ਸਪਲਾਈ ਤੇ ਸਾਫ ਸੁਥਰੇ ਪਾਣੀ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਆਦਿ ਵਰਗੇ ਵੱਡੇ ਵੱਡੇ ਪ੍ਰਾਜੈਕਟ ਦਿੱਤੇ ਜਾ ਰਹੇ ਹਨ । ਇਸ ਮੀਟਿੰਗ ਵਿੱਚ ਟੈਕਸ ਕੁਲੈਕਟਰ ਰਾਜਿੰਦਰ ਸਿੰਘ, ਅਜਿੰਦਰ ਸਿੰਘ ਨਰਸੀ ਰਾਮ ਗੁਰਬਖਸ਼ ਚੰਦ ਟੂਰਾ, ਗੁਰਮੇਲ ਸਿੰਘ ਪਾਹਲ ਰਾਜਿੰਦਰ ਕਾਲੜਾ ਮਨਦੀਪ ਕੌਰ ਆਦਿ ਤੋ ਇਲਾਵਾ ਹੌਰ ਪਤਵੰਤੇ ਵੀ ਹਾਜਿਰ ਹੋਏ ।