ਬਿਊਰੋ ਰਿਪੋਰਟ –
ਵਿਸ਼ਵ ਪਸ਼ੂ ਦਿਵਸ ਮੌਕੇ ਪੰਜਾਬ ਦੇ ਕਈ ਲੀਡਰਾਂ ਨੇ ਵੀ ਆਪਣੇ ਘਰਾਂ ਚ ਰੱਖੇ ਪਾਲਤੂ ਜਾਨਵਰਾਂ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਹਨ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਲਤੂ ਜਾਨਵਰ ਨਾਲ ਆਪਣੀ ਬਹੁਤ ਹੀ ਪੁਰਾਣੀ ਫੋਟੋ ਸਾਂਝੀ ਕੀਤੀ ਹੈ । ਕੈਪਟਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਜਦ ਉਹ 10 ਸਾਲ ਦੇ ਸਨ ਅਤੇ ਉਨ੍ਹਾਂ ਕੋਲ ਪਾਲਤੂ ਜਾਨਵਰ ਸੀ ਅਤੇ ਉਸ ਦਾ ਨਾਮ ਨਾਮ ਡੌਨ ਸੀ । ਇਸੇ ਤਰ੍ਹਾਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਲਤੂ ਜਾਨਵਰ ਘੋੜੇ ਨਾਲ ਆਪਣੀ ਫੋਟੋ ਸਾਂਝੀ ਕੀਤੀ ਹੈ । ਘੋੜਾ ਵਿਦੇਸ਼ੀ ਨਸਲ ਦਾ ਹੈ।