ਪੰਜਾਬ ਦੇ ਵੱਡੇ ਅਖ਼ਬਾਰ ਸਮੂਹ ਦੇ ਜਲੰਧਰ ਸਥਿਤ 9 ਮੀਡੀਆ ਕਰਮੀਂ ਕਰੋਨਾ ਪੌਜ਼ੀਟਿਵ ਪਾਏ ਗਏ ਹਨ . ਇਨ੍ਹਾਂ ਵਿਚ ਬਹੁਤ ਡੈਸਕ ਦੇ ਪੱਤਰਕਾਰ ਹਨ . ਇਨ੍ਹਾਂ ਵਿਚ 2 ਉਹ ਮੀਡੀਆ ਕਰਮੀਂ ਵੀ ਸ਼ਾਮਲ ਹਨ ਜਿਨ੍ਹਾਂ ਦੇ ਖ਼ਿਲਾਫ਼ ਹਿਮਾਚਲ ਪੁਲਿਸ ਨੇ ਕੇਸ ਦਰਜ ਕੀਤੇ ਸਨ .
ਮੀਡੀਆ ਕਰਮੀਆਂ ਦੇ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੱਲੋਂ ਪੌਜ਼ੀਟਿਵ ਪਾਏ ਕੇਸਾਂ ਨਾਲ ਸਬੰਧਤ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ ਅਤੇ ਪੌਜ਼ੀਟਿਵ ਆਏ ਮੀਡੀਆ ਕਰਮੀਆਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਅਤੇ ਇਕਾਂਤ ਵਾਸ ‘ਚ ਰੱਖਿਆ ਗਿਆ ਹੈ .