(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕਹਾਵਤ ਹਰ ਵਕਤ ਸਹੀ ਸਾਬਤ ਹੁੰਦੀ ਹੈ। ਪਰ ਪੰਜਾਬ ਨੇ ਹਰ ਵਕਤ ਈ ਹਰ ਤਰ੍ਹਾਂ ਦੇ ਹਲਾਤਾਂ ਦਾ ਹਰ ਸਾਹ ਨਾਲ ਮੁਕਾਬਲਾ ਕੀਤਾ। ਪਰ ਅੱਜ ਪੰਜਾਬ ਦੀ ਬਹੁਗਿਣਤੀ ਬੁਰੇ ਹਲਾਤਾਂ ਦੇ ਐਸੇ ਜਾਲ ਵਿੱਚ ਜਾ ਪਈ ਹੈ, ਜਿਸ ਦਰਦ ਆਮ ਲੋਕਾਂ ਦੇ ਗੱਲੀਂ ਬਾਤੀਂ ਤੋਂ ਇਲਾਵਾ ਕਿਸੇ ਨੇ ਵੀ ਪੰਜਾਬ ਦੀ ਆਹ ਵਿੱਚ ਆਹ ਨਹੀਂ ਭਰੀ।
ਪੰਜਾਬ ਦੇ ਦਰਦਾਂ ਦੇ ਓਹ ਅਣਛੋਹੇ ਤੱਥ ਸੋਧ ਸਿੰਘ ਬਾਜ਼ ਦੀ ਲਿਖੀ ਤੇ ਨਿਰਦੇਸ਼ ਕੀਤੀ ਫ਼ਿਲਮ ਪੇਸ਼ ਕਰੇਗੀ- ਤੇ ਇਸਦਾ ਹੱਲ ਲੱਭੇਗੀ। ਜੋ ਤੱਥਾਂ ਨੂੰ ਕਿਸੇ ਨੇ ਵੀ ਦੁਨੀਆਂ ਸਾਮ੍ਹਣੇ ਨਹੀਂ ਰੱਖਣਾ ਚਾਹਿਆ
ਇਹ ਜਾਣਕਾਰੀ ਦਿੰਦਿਆਂ ਕੈਮਰਾਮੈਨ ਰਾਣਾ ਅਤੇ ਫ਼ਿਲਮ ਪ੍ਰੋਡਿਊਸਰ ਗੁਰਪ੍ਰੀਤ ਕੌਰ ਬੱਲ ਅਤੇ ਜਸਕਰਨ ਨੇ ਦੱਸਿਆ ਕਿ ਸਾਰੇ ਕਲਾਕਾਰਾਂ ਨੇ ਫ਼ਿਲਮ ਦੀ ਕਹਾਣੀ ਨੂੰ ਪਸੰਦ ਕੀਤਾ ਹੈ। ਉਡੀਕ ਹੈ ਉਸ ਪਲ ਦੀ ਜਦੋਂ ਇਹ ਫ਼ਿਲਮ ਦਰਸ਼ਕਾਂ ਦੀਆਂ ਅੱਖਾਂ ਦਾ ਸ਼ਿੰਗਾਰ ਬਣੇਗੀ।
ਇਸ ਮੌਕੇ ਇੰਟਰਨੈਸ਼ਨਲ ਟਰਬਨ ਕਿੰਗ ਬਲਦੇਵ ਸਿੰਘ ਸਰਹਾਲੀ,ਐਕਟਰ ਰਾਜ ਸੰਧੂ,ਰਾਜਾ ਸਰਹਾਲੀ ਤੇ ਜਸਕਰਨ ਸਿੰਘ ਵੀ ਮੌਜੂਦ ਸਨ।