ਤਰਨਤਾਰਨ : ਸਰਕਾਰੀ ਖਜਾਨੇ ਚੋਂ 1 ਕਰੋੜ 63 ਲੱਖ 67 ਹਜਾਰ 970 ਰੁਪਏ ਗਬਨ ਕਰਨ ਦੇ ਦੋਸ਼ ਹੇਠ ਐੱਸ.ਡੀ.ਐੱਮ ਅਨੂਪ੍ਰੀਤ ਸਮੇਤ 6 ਲੋਕਾਂ ਤੇ ਥਾਣਾ ਸਿਟੀ ਪੱਟੀ, ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਤਰਨਤਾਰਨ ਜਿਲਾ ਥਾਣਾ ਸਿਟੀ ਪੱਟੀ ਪੁਲਿਸ ਨੇ ਪੱਟੀ ਦੇ ਐਸ ਡੀ ਐਮ ਵਜੋਂ ਤਾਇਨਾਤ ਰਹੀ ਪੀ ਸੀ ਐਸ ਅਨੂਪ੍ਰੀਤ ਕੌਰ ਤੋਂ ਇਲਾਵਾ ਜਸਬੀਰ ਕੌਰ ਮਾਨਾਂਵਾਲਾ, ਰਾਜਵਿੰਦਰ ਕੌਰ, ਗੁਰਜੀਤ ਕੌਰ, ਸਰਤਾਜ ਸਿੰਘ, ਬਿਕਰਮਜੀਤ ਸਿੰਘ ‘ਤੇ ਉਕਤ ਰਾਸ਼ੀ ਵੱਖ ਵੱਖ ਬੈਂਕ ਖਾਤਿਆਂ ਵਿਚ ਪਾਉਣ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਹੈ।
ਪਿਛਲੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਸਬੰਧੀ ਲੋਕਾਂ ਦੇ ਪੈਸੇ ਆਏ ਸਨ ਜਿਸ ਰਕਮ ਦੀ ਕਥਿਤ ਤੌਰ ‘ਤੇ ਗਲਤ ਵਰਤੋਂ ਕਰਕੇ ਅਜਿਹੇ ਵਿਅਕਤੀਆਂ ਦੇ ਨਾਂ ਤੇ ਵਸੂਲਣ ਦਾ ਦੋਸ਼ ਹੈ ਜਿਨ੍ਹਾਂ ਦੀ ਹੋਂਦ ਹੀ ਨਹੀਂ . ਫਿਲਹਾਲ ਥਾਣਾ ਸਿਟੀ ਪੁਲਿਸ ਨੇ ਕਿਸੇ ਦੇ ਵੀ ਗ੍ਰਿਫਤਾਰੀ ਨਹੀ ਕੀਤੀ ਗਈ।ਇਹ ਰਿਪੋਰਟ ਡੀ ਸੀ ਵੱਲੋਂ ਕਰਾਈ ਗਈ ਹੈ ਇਸੇ ਤਰ੍ਹਾਂ ਹੀ ਇਸੇ ਸਬ-ਡਿਵੀਜ਼ਨ ਦੇ ਕੁਝ ਅਧਿਕਾਰੀਆਂ ਦੇ ਖ਼ਿਲਾਫ਼ ਇੱਕ ਹੋਰ ਐਫ ਆਈ ਆਰ ਦਰਜ ਕਰਾਈ ਗਈ ਹੈ ਜਿਸ ਵਿਚ ਕੰਡੇਦਾਰ ਤਾਰ ਤੋਂ ਪਾਰ ਦੇ ਬਾਰਡਰ ਇਲਾਕੇ ਦੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਵਿੱਚ ਵੱਡਾ ਘਪਲਾ ਕੀਤਾ ਗਿਆ ਹੈ ।