ਸ੍ਰੀ ਅਨੰਦਪੁਰ ਸਾਹਿਬ, 28 ਮਾਰਚ 2020 – ਪੰਜਾਬ ‘ਚ ਕਰਫ਼ਿਊ ਦਾ ਅੱਜ ਛੇਵਾਂ ਦਿਨ ਹੈ ਜਿਸ ਦੇ ਕਾਰਨ ਪੰਜਾਬ ‘ਚ ਸਾਰੇ ਸਰਾਬ ਦੇ ਠੇਕੇ ਬੰਦ ਕੀਤੇ ਹੋਏ ਹਨ l ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ 6 ਹੀ ਬੀਤੇ ਹਨ ਕਿ ਇਨ੍ਹਾਂ ਦੇ ਸਬਰ ਦਾ ਬੰਨ੍ਹ ਆਖਰ ਟੁੱਟ ਗਿਆ। ‘ਲਾਲ ਪਰੀ’ ਪਾਉਣ ਦੀ ਲਾਲਸਾ ‘ਚ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਪੈਦੇ ਪਿੰਡ ਮੋਹੀਵਾਲ ਸ਼ਰਾਬ ਦੇ ਠੇਕੇ ਨੂੰ ਪਿਛਲੇ ਪਾਸੇ ਲੱਗੇ ਰੌਸ਼ਨਦਾਨ ਤੋੜ ਕੇ ਇੱਥੇ ਪਈ ਸ਼ਰਾਬ ਲੁੱਟ ਲਈ।

ਲੱਕੀ ਕਪਲਾ ਠੇਕੇਦਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪਿੰਡ ਦੇ ਜਾਣਕਾਰ ਤੋਂ ਇਨ੍ਹਾਂ ਨੂੰ ਸੂਚਨਾ ਮਿਲੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਠੇਕੇ ‘ਚ ਪਈ ਸ਼ਰਾਬ ਲੁੱਟ ਲਈ ਹੈ ਤੇ ਉਨ੍ਹਾਂ ਵੱਲੋਂ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਐਸਐਚਓ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈl

ਸਬੰਧਤ ਥਾਣੇ ਦੇ ਐੈੱਸ. ਐੈੱਚ. ਓ. ਥਾਣਾ ਸ੍ਰੀ ਆਨੰਦਪੁਰ ਸਾਹਿਬ ਭਾਰਤ ਭੂਸਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਠੇਕਾ ਮਾਲਕਾ ਵੱਲੋਂ ਦਿੱਤੀ ਗਈ ਹੈ ਤੇ ਉਹ ਮੌਕੇ ਤੇ ਪਹੁੰਚੇ ਹਨ ਮੌਕੇ ‘ਤੇ ਦੇਖਣ ਨੂੰ ਮਿਲਿਆ ਕਿ ਠੇਕੇ ਦੇ ਰੌਸ਼ਨਦਾਨ ਤੋੜ ਕੇ ਅੰਦਰੋਂ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਕੇ ਲੈ ਗਏ ਹਨ l ਠੇਕੇ ਦੇ ਦੂਜੇ ਪਾਸੇ ਹਿਮਾਚਲ ਪੈਂਦਾ ਹੈ ਅਤੇ ਇੱਕ ਕਿਸਮ ਦਾ ਇਹ ਠੇਕਾ ਹਿਮਾਚਲ ਦੇ ਵਿੱਚ ਹੀ ਹੈ ਇਸ ਲਈ ਹੁਣ ਉਹ ਪੁਲਿਸ ਪਾਰਟੀਆਂ ਦੇ ਨਾਲ ਮਿਲ ਕੇ ਇਸ ਏਰੀਆ ਦੇ ਵਿੱਚ ਪੈਟਰੋਲ ਕਰਕੇ ਕਵਰ ਕੀਤਾ ਜਾਵੇ।

ਇੱਥੇ ਦੱਸਣਯੋਗ ਹੈ ਕਿ ਹਿਮਾਚਲ ਦੇ ਕੌਲਾਂ ਵਾਲੇ ਟੋਭੇ ਤੋਂ ਨੈਣਾ ਦੇਵੀ ਮੁੱਖ ਮਾਰਗ ਉੱਤੇ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਇਹ ਸ਼ਰਾਬ ਦਾ ਠੇਕਾ ਪੰਜਾਬ ਦਾ ਹੈ ਇਸ ਦੇ ਦੋਨਾਂ ਪਾਸੇ ਹਿਮਾਚਲ ਹੀ ਲੱਗਦਾ ਹੈ ਅਤੇ ਇੱਥੇ ਪਹੁੰਚਣ ਲਈ ਦੋਨਾਂ ਪਾਸੋ ਹਿਮਾਚਲ ‘ਚ ਦਾਖਲ ਹੀ ਹੋਣਾ ਪੈਂਦਾ ਹੈl