ਇਕ ਅਹਿਮ ਫੈਸਲਾ ਵਿਚ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਇਕ ਝਟਕਾ ਦਿੰਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਦਰਾਂ ‘ਚ ਮਾਮੂਲੀ ਵਾਧਾ ਕਰ ਦਿੱਤਾ ਹੈ । ਪਾਵਰਕਾਮ ਨੇ ਫਿਊਲ ਕੋਸਟ ਐਡਜਸਟਮੈਂਟ (ਐਫ ਸੀ ਏ) ਸਰਚਾਰਜ ਦੀਆਂ ਦਰਾਂ ਤੈਅ ਕੀਤੀਆਂ ਹਨ ਜਿਸ ਤਹਿਤ ਬਿਜਲੀ ਹੁਣ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਮਹਿੰਗੀ ਹੋਵੇਗੀ।
ਪਾਵਰਕਾਮ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਇਹ ਸਰਚਾਰਜ ਮੌਜੂਦਾ ਲਾਗੂ ਦਰਾਂ ਤੋਂ ਵੱਖਰਾ ਹੋਵੇਗਾ।
ਪਾਵਰਕਾਮ ਮੁਤਾਬਕ ਚਾਲੂ ਵਿੱਤੀ ਵਰ•ੇ ਦੀ ਪਹਿਲੀ ਤਿਮਾਹੀ 1 ਅਪ੍ਰੈਲ ਤੋਂ 30 ਜੂਨ 2019 ਤੱਕ ਦੇ ਸਮੇਂ ਲਈ ਮੀਟਰਡ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ 1 ਅਕਤੂਬਰ ਤੋਂ 31 ਦਸੰਬਰ 2019 ਤੱਕ ਦੇ ਸਮੇਂ ਵਿਚ ਬਿਜਲੀ ਬਿੱਲਾਂ ਦੇ ਨਾਲ ਉਗਰਾਹੇ ਜਾਣਗੇ। ਗੈਰ ਮੀਟਰਡ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਹਾਰਸ ਪਾਵਰ ਜਾਂ ਫਿਰ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।
ਪਾਵਰਕਾਮ ਨੇ ਅੱਜ ਜਾਰੀ ਕੀਤੇ ਆਪਣੇ ਨੋਟੀਫਿਕੇਸ਼ਨ ਵਿਚ ਦੱਸਿਆ ਕਿ ਪਾਵਰਕਾਮ ਦੇ ਵੋ•ਲਟਾਈਮ ਡਾਇਰੈਕਟਰਜ਼ ਦੀ 23 ਅਕਤੂਬਰ ਨੂੰ ਹੋਈ ਮੀਟਿੰਗ ਵਿਚ ਇਹ ਦਰਾਂ ਪਾਵਰਕਾਮ ਵੱਲੋਂ ਰੈਗੂਲੇਟਰੀ ਕਮਿਸ਼ਨ ਕੋਲ ਪਾਈ ਪਟੀਸ਼ਨ ਦੇ ਤਹਿਤ ਹੀ ਤੈਅ ਕੀਤੀਆਂ ਗਈਆਂ ਹਨ।