ਨੈਸ਼ਨਨ ਵੈਦਰ ਫੋਰਕਾਸਟਿੰਗ ਸੈਂਟਰ ਦੇ ਸੀਨੀਅਰ ਵਿਗਿਆਨੀ ਆਰ ਕੇ ਜੈਨਾਮਣੀ ਨੇ ਆਖਿਆ ਹੈ ਕਿ ਮੌਸਮ ਨੂੰ ਲੈ ਕੇ ਸ਼ਨੀਵਾਰ ਤੇ ਐਤਵਾਰ ਨੂੰ ਦਿੱਲੀ, ਰਾਜਸਥਾਨ, ਪੰਜਾਬ, ਹਰਿਆਦਾ, ਉੱਤਰੀ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਲਈ ‘ਰੈਡ ਕਲਰ’ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸਦਾ ਅਰਥ ਇਹ ਹੈ ਕਿ ਇਥੇ ਤਾਪਮਾਨ ਆਮ ਨਾਲੋਂ ਘੱਟ ਰਹੇਗਾ।
ਜੈਨਾਮਣੀ ਨੇ ਖਬਰ ਏਜੰਸੀ ਨੁੰ ਦੱਸਿਆ ਕਿ ਅਸੀਂ ਇਸ ਸੀਜ਼ਨ ਦੌਰਾਨ ਮੌਸਮ ਬਾਰੇ ਸਮੇਂ ਸਮੇਂ ‘ਤੇ ਕੀਤੀ ਭਵਿੱਖਬਾਣੀ ਵਿਚ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਦਸੰਬਰ 2019 ਠੰਢ ਦੇ ਮਾਮਲੇ ਵਿਚ ਰਿਕਾਰਡ ਤੋੜਨ ਵਾਲਾ ਮਹੀਨਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਵੀ ਦੱਸਿਆ ਕਿ ਰਾਤ ਵੇਲੇ ਸੀਤ ਲਹਿਰ ਹੋਰ ਪ੍ਰਚੰਡ ਹੋਵੇਗੀ।
ਉਹਨਾਂ ਦੱਸਿਆ ਕਿ ਦਿੱਲੀ ਲੰਘੇ 24 ਘੰਟਿਆਂ ਦੌਰਾਨ ਸੀਤ ਲਹਿਰ ਕਾਰਨ ਕੜਾਕੇ ਦੀ ਠੰਢ ਸੀ। ਉਹਨਾਂ ਦੱਸਿਆ ਕਿ ਅਸੀਂ ਪਹਿਲੀ ਵਾਰ ਆਪਣੀ ਚੇਤਾਵਨੀ ਨੂੰ ‘ਰੈਡ ਕਲਰ’ ਵਿਚ ਅਪਡੇਟ ਕੀਤਾ ਹੈ। ਇਸੇ ਤਰ•ਾਂ ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਤਾਪਮਾਨ 0 ਤੋਂ 1 ਡਿਗਰੀ ਰਹੇਗਾ ਜੋ ਕਿ ਬਹੁਤ ਹੀ ਖਤਰਨਾਕ ਹੈ।
ਭਾਰਤੀ ਮੌਸਮ ਵਿਭਾਗ ਨੇ ਦਿੱਲੀ ਸਮੇਤ ਕਈ ਰਾਜਾਂ ਲਈ ‘ਰੈਡ ਕਲਰ’ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਵਿਚ ਆਈ ਜੀ ਆਈ ਹਵਾਈ ਅੱਡ ‘ਤੇ ਵਿਜ਼ੀਬਿਲਟੀ ਜ਼ੀਰੋ ਰਹੇਗੀ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਤ ਹੋਣਗੀਆਂ। ਪੰਜਾਬ, ਹਰਿਆਣਾ ਤੇ ਚੰਡੀਗੜ ਵਿਚ ਸੀਤ ਲਹਿਰ ਹੋਰ ਪ੍ਰਚੰਡ ਹੋਵੇਗੀ।
ਭਾਰਤੀ ਮੌਸਮ ਵਿਭਾਗ ਨੇ ਇਹ ਵੀ ਆਖਿਆ ਕਿ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ 1 ਅਤੇ 2 ਜਨਵਰੀ ਨੂੰ ਹੋਰ ਬਰਫਬਾਰੀ ਹੋ ਸਕਦੀ ਹੈ।