ਗੁਰਦਾਸਪੁਰ : ਸ਼ਹਿਰ ਦੀ ਕ੍ਰਿਸਚੀਅਨ ਕਾਲੌਨੀ ‘ਚ ਇਕ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦ ਉਨ੍ਹਾਂ ਦੇ 7 ਸਾਲਾ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ , ਜਿਸ ਦਾ ਅੱਜ ਜਨਮ ਦਿਨ ਸੀ । ਉਹ ਮੌਤ ਦਿਨ ‘ਚ ਬਦਲ ਗਿਆ । ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋਈ । ਜਾਣਕਾਰੀ ਮੁਤਾਬਕ 7 ਸਾਲਾ ਪੰਸ਼ੂ ਪੁੱਤਰ ਸਰਵਨ ਕੁਮਾਰ ਨਿਵਾਸੀ ਕ੍ਰਿਸਚੀਅਨ ਕਾਲੌਨੀ ਗੁਰਦਾਸਪੁਰ ਜੋ ਸਥਾਨਕ ਸ੍ਰੀ ਧਨਦੇਵੀ ਡੀ . ਏ . ਵੀ ਸਕੂਲ ਵਿਖੇ ਪਹਿਲੀ ਜਮਾਤ ਦਾ ਵਿਦਿਆਰਥੀ ਸੀ ।ਸਕੂਲ ਜਾਣੇ ਲਈ ਜਦ ਉਹ ਨਹਾਉਣ ਲੱਗਾ ਤਾਂ ਘਰ ‘ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਣੀ ਨਹੀਂ ਸੀ । ਜਿਸ ਕਾਰਨ ਉਹ ਕੋਲ ਹੀ ਆਪਣੇ ਚਾਚੇ ਦੇ ਘਰ ਨਹਾਉਣ ਲਈ ਚਲਾ ਗਿਆ । ਉਸ ਦੀ ਮਾਂ ਘਰ ‘ਚ ਉਸ ਦੇ ਜਨਮ ਦਿਨ ਦੀਆਂ ਤਿਆਰੀਆਂ ਕਰ ਰਹੀ ਸੀ ‘ਤੇ ਆਪਣੇ ਲੜਕੇ ਦੇ ਜਨਮ ਦਿਨ ‘ਤੇ ਉਸ ਨੂੰ ਨਵਾਂ ਸਕੂਲ ਬੈਗ ਦੇ ਕੇ ਸਕੂਲ ਭੇਜਣ ਦਾ ਇੰਤਜਾਰ ਕਰ ਰਹੀ ਸੀ ਪਰ ਦੂਜੇ ਪਾਸੇ ਚਾਚੇ ਦੇ ਘਰ ਨਹਾਉਣ ਗਿਆ ਪੰਸ਼ੂ ਉਥੇ ਕੂਲਰ ‘ਚ ਕਰੰਟ ਹੋਣ ਕਾਰਨ ਉਸ ਦੀ ਲਪੇਟ ‘ਚ ਆ ਗਿਆ ।ਜਿਸ ਦੌਰਾਨ ਉਸ ਦੀ ਮੌਕੇ ‘ਤੇ ਮੌਤ ਹੋ ਗਈ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੁਹੱਲੇ ਤੇ ਸਕੂਲ ‘ਚ ਸ਼ੋਕ ਦੀ ਲਹਿਰ ਫੈਲ ਗਈ ।