ਗੜਸ਼ੰਕਰ 22 ਮਈ (ਫੂਲਾ ਰਾਮ ਬੀਰਮਪੁਰ) 

ਵੱਖ ਵੱਖ ਟਰੇਡ ਯੂਨੀਅਨਾ ਦੇ ਦਿੱਤੇ ਦੇਸ਼ ਵਿਆਪੀ ਸੱਦੇ  ਦੀ ਹਮਾਇਤ ਚ ਪੰਜਾਬ ਅਤੇ ਯੂ.ਟੀ ਮੁਲਾਜ਼ਮ ਸ਼ੰਘਰਸ਼ ਮੋਰਚੇ ਵਲੋਂ ਇੱਥੇ ਗਾਂਧੀ ਪਾਰਕ ਚ ਮੋਰਚੇ ਦੇ ਵਰਕਰਾਂ ਵਲੋ ਰੋਸ ਪ੍ਰਦਰਸ਼ਨ ਕੀਤਾ ਗਿਆ । ਮੋਰਚੇ ਦੇ ਆਗੂਆਂ ਮੁਕੇਸ਼ ਗੁਜਰਾਤੀ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ  ਕਰੋਨਾ ਸੰਕਟ’ ਦੀ ਅਾੜ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਨਤਕ ਅਦਾਰਿਅਾਂ ਨੂੰ ਸਰਮਾੲੇਦਾਰਾਂ ਕੋਲ ਕੌਡੀਅਾਂ ਦੇ ਭਾਅ ਵੇਚ ਕੇ ਨਿੱਜੀਕਰਨ ਦਾ ਪਸਾਰਾ ਕਰਨ, ਕੇਂਦਰੀ ਮੁਲਾਜ਼ਮਾਂ ਦਾ ਜੂਨ 2021 ਤੱਕ ਦਾ ਡੀ.ੲੇ. ਜਾਮ ਕਰਨ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾੲੇਦਾਰਾਂ ਦੀ ਲੁੱਟ ਹੋਰ ਵਧਾਉਣ, ਮਜ਼ਦੂਰਾਂ ਦੇ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ, ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਮਹਿੰਗਾੲੀ ਭੱਤਾ ਜਨਵਰੀ 2018 ਤੋਂ ਜਾਮ ਕਰਨ ਅਤੇ 148 ਮਹੀਨੇ ਦਾ ਬਕਾੲਿਅਾ ਵੀ ਦੱਬਣ, ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ, ਮਿਡ ਡੇ ਮੀਲ ਅਤੇ ਅਾਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਅਾਂ ‘ਤੇ ਕੰਮ ਕਰਵਾਉਣ ਅਤੇ ਆਰ.ਐਸ.ਐਸ/ਭਾਜਪਾ ਵੱਲੋਂ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਵਿੱਚ ਵੀ ਸਮਾਜ ਨੂੰ ਫ਼ਿਰਕੂ ਅਧਾਰ ‘ਤੇ ਵੰਡਣ ਦਾ ਸਿਲਸਿਲਾ ਲਗਾਤਾਰ ਤੇਜ਼ ਕਰਨ ਅਤੇ ਸਰਕਾਰੀ ਅਦਾਰਿਆਂ ਨੁੂੰ ਧੜਾ ਧੜ ਵੇਚਿਆ ਜਾ ਰਿਹਾ ਹੈ ਜਿਸ ਦੇ  ਖਿਲਾਫ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਬੈਨਰ ਹੇਠ ਮੁਲਾਜ਼ਮਾਂ ਵਲੋਂ ਗਾਂਧੀ ਪਾਰਕ  ਵਿਖੇ ਜੰਮ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਡੀ ਟੀ ਅੈਫ ਆਗੂ ਹੰਸ ਰਾਜ ਗੜਸ਼ੰਕਰ ,ਹਰਮੇਸ਼ ਭਾਟੀਆ, ਸਤਪਾਲ ਕਲੇਰ, ਜਰਨੈਲ ਸਿੰਘ, ਨਰਿੰਦਰ ਕੁਮਾਰ ਮਨਜੀਤ ਬੰਗਾ ਗੁਰਮੇਲ ਸਿੰਘ ਅਤੇ ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਪਰਮਜੀਤ ਚੌਹੜਾ ਤੋਂ  ਇਲਾਵਾ ਵੱਡੀ ਗਿਣਤੀ ਹੋਰ ਮੁਲਾਜ਼ਮ ਵੀ ਮੌਜੂਦ ਰਹੇ।