ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਜਿਲ੍ਹਾ ਪੱਧਰੀ ਰੋਸ ਧਰਨਾ 21 ਸਤੰਬਰ ਨੂੰ ਦੇਣ ਦਾ ਫੈਸਲਾ
ਰੋਪੜ (15-9-2020)ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚਾ ਦੇ ਜਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਕਮੇਟੀ ਮੈਂਬਰ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਰਣਜੀਤ ਸਿੰਘ ਪਾਰਕ ਵਿੱਖੇ ਹੋਇ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਮੁਲਾਜ਼ਮ ਸੰਘਰਸ਼ ਮੋਰਚੇ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਮਿਤੀ 21-9-220 ਨੂੰ ਜਿਲਾ ਰੋਪੜ ਦੇ ਡੀ ਸੀ ਦਫਤਰ ਸਾਹਮਣੇ ਜਿਲਾ ਕਮੇਟੀ ਵੱਲੋਂ ਮੁਲਾਜ਼ਮ ਮੰਗਾ ਦੀ ਪੂਰਤੀ ਲਈ ਧਰਨਾ ਦੇ ਕੇ ਰੋਸ ਮਾਰਚ ਕੀਤਾ ਜਾਵੇਗਾ।ਮੁਲਾਜ਼ਮਾਂ ਦੀ ਮੰਗਾ ਕੱਚੇ,ਆਊਟਸੋਰਸਿੰਗ,ਇਨਲਿਸਟਮੈਂਟ ਸਮੇਤ ਹਰ ਪ੍ਰਕਾਰ ਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ।ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣਾ,ਨਵੀਂ ਪੈਨਸ਼ਨ ਸਕੀਮ ਬੰਦ ਕਰਵਾ ਕੇ ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਲਾਗੂ ਕਰਵਾਉਣੀ,ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀਆ ਕਿਸ਼ਤਾਂ ਤੇ ਬਕਾਏ ਜਾਰੀ ਕਰਵਾਉਣੇ,ਪੱਕੀ ਭਰਤੀ ਪੂਰੀ ਤਨਖ਼ਾਹ ਸਮੇਤ ਕਰਵਾਉਣੀ।ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਾਇਆ 2400 ਸੌ ਰੁਪਏ ਸਲਾਨਾ ਡਿਵੈਲਪਮੈਂਟ ਟੈਕਸ ਦੇ ਤੇ ਅੱਧਾ ਕੀਤਾ ਮੋਬਾਇਲ ਭੱਤਾ ਰੱਦ ਕਰਵਾਉਣਾ।ਬਿਜਲੀ ਐਕਟ 2020 ਰੱਦ ਕਰਵਾਉਣਾ ।ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੀ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ,ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸਾ ਨੂੰ ਰੱਦ ਕਰਨ , ਸਮੇਤ ਬਹੁਤ ਸਾਰੀਆਂ ਮੁਲਾਜ਼ਮਾਂ ਮੰਗਾ ਦੀ ਪੂਰਤੀ ਲਈ ਪੰਜਾਬ ਅਤੇ ਯੂ.ਟੀ.ਮੁਲਾਜਮ ਸੰਘਰਸ਼ ਮੋਰਚੇ ਦੀ ਅਗਵਾਈ ਵਿੱਚ ਧਰਨਾ ਲਾ ਕੇ ਰੋਸ ਮਾਰਚ ਕੀਤਾ ਜਾਵੇਗਾ।ਇਸ ਮੌਕੇ ਪੰਜਾਬ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੀ ਜਿਲਾ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਪਸਸਫ (ਵਿਗਿਆਨਿਕ ) ਵੱਲੋਂ ਸਰਦੂਲ ਸਿੰਘ ਬਾਲਸੰਡਾ ਕਨਵੀਨਰ,ਬਲਜਿੰਦਰ ਪੰਡਿਤ ਕੋ ਕਨਵੀਨਰ ਪ੍ਰਦੀਪ ਕੁਮਾਰ,ਟੀਐਸਯੂ/ਐਮਐਸਯੂ ਵੱਲੋਂ , ਕਨਵੀਨਰ ਮਲਾਗਰ ਸਿੰਘ ਖਮਾਣੋਂ” ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ ਯੂਨੀਅਨ , ਕੋ ਕਨਵੀਨਰ ਅਮਰਦੀਪ ਸਿੰਘ ,ਡੀਐਮਐਫ ਵੱਲੋਂ, ਕੋ ਕਨਵੀਨਰ ਮਨਦੀਪ ਸਿੰਘ ਵਣ ਵਿਭਾਗ , ਕੋ ਕਨਵੀਨਰ ਦਲਜੀਤ ਸਿੰਘ ਘਨੌਲੀ ਜਲ ਸਪਲਾਈ ਚੁਣੇ ਗਏ।ਮੀਟਿੰਗ ਵਿੱਚ ਡੀ ਟੀ ਅੇੈਫ ਦੇ ਵਿਕਰਮ ਦੇਵ ਸਿੰਘ ਹਾਜ਼ਰ ਸਨ।
ਫੋਟੋ ਕੈਪਸਨ ਜ਼ਿਲ੍ਹਾ ਕਮੇਟੀ ਦੀ ਚੋਣ ਉਪਰੰਤ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ