ਫਗਵਾੜਾ (ਡਾ ਰਮਨ)

ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਟਿੰਗ ਮਨੀਲਾ ਰਿਸੋਰਟ ਵਿਖੇ ਹੋਈ ਜਿਸਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਨੇ ਕੀਤੀ। ਇਸ ਮੀਟਿੰਗ ਦੌਰਾਨ ਆਉਂਦੇ ਦਿਨਾਂ ਵਿਚ ਸੁਸਾਇਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਜੈਕਟਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਮਕਬੂਲ, ਗਾਇਕ ਰਣਜੀਤ ਰਾਣਾ ਅਤੇ ਗੀਤਕਾਰ ਸੱਤੀ ਖੋਖੇਵਾਲੀਆ ਨੇ ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵੱਖ ਵੱਖ ਸਾਜਿੰਦੇ ਸਾਥੀਆਂ ਤੇ ਗਾਇਕ ਭਾਈਚਾਰੇ ਨੂੰ ਰਾਸ਼ਨ ਤਕਸੀਮ ਕਰਨ ਦੀ ਲੜੀ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੇ ਰੱਖੇਗੀ। ਇਸ ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਵੀ ਵਿਚਾਰ ਅਧੀਨ ਹਨ ਜਿਹਨਾਂ ਦੇ ਫਾਈਨਲ ਹੋਣ ਤੋਂ ਬਾਅਦ ਦੱਸਿਆ ਜਾਵੇਗਾ। ਇਸ ਮੀਟਿੰਗ ਵਿਚ ਗਗਨ ਥਿੰਦ, ਜਨਰਲ ਸਕੱਤਰ ਮਨਮੀਤ ਮੇਵੀ, ਸੀਨੀਅਰ ਮੀਤ ਪ੍ਰਧਾਨ ਗੁਰਮੇਜ ਮੇਹਲੀ, ਬਲਵਿੰਦਰ ਬਿੰਦਾ, ਕਮਲ ਕਟਾਣੀਆ, ਜਮੀਲ ਅਖ਼ਤਰ, ਅਵਤਾਰ ਕਲੇਰ, ਲੱਖਾਂ-ਨਾਜ਼ ਜੋੜੀ ਨੰਬਰ ਵੰਨ, ਰਾਮਪਾਲ ਰੱਲ ਅਤੇ ਅਸ਼ੋਕ ਮਨੀਲਾ ਆਦਿ ਹਾਜ਼ਰ ਸਨ