ਫਗਵਾੜਾ (ਡਾ ਰਮਨ ) ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਕਨਵੀਨਰ ਦੇਬੀ ਮਖਸੂਸਪੁਰੀ, ਚੇਅਰਮੈਨ ਮਕਬੂਲ ਅਤੇ ਪ੍ਰਧਾਨ ਬੂਟਾ ਮਹੁੰਮਦ ਦੀ ਸਾਂਝੀ ਅਗਵਾਈ ਹੇਠ ਰੋਜ਼ਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਨੂੰ ਉਹਨਾਂ ਵਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਸਨਮਾਨਤ ਕੀਤਾ ਗਿਆ। ਇਹ ਸਨਮਾਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਦਰਗਾਹ ਵਿਖੇ ਜਾ ਕੇ ਨਤਮਸਤਕ ਹੋਣ ਉਪਰੰਤ ਸਾਂਈ ਉਮਰੇ ਸ਼ਾਹ ਨੂੰ ਭੇਂਟ ਕੀਤਾ। ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਅਤੇ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਜਿੱਥੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੀ ਹੈ ਉਥੇ ਹੀ ਸਮਾਜ ਦੀਆਂ ਉਹਨਾਂ ਸ਼ਖ਼ਸੀਅਤਾਂ ਦਾ ਵੀ ਹਮੇਸ਼ਾ ਮਾਣ ਵਧਾਉਂਦੀ ਹੈ ਜੋ ਪਰਮਾਤਮਾ ਦਾ ਓਟ ਆਸਰਾ ਲੈ ਕੇ ਸਮਾਜ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਉਹਨਾਂ ਦੱਸਿਆ ਕਿ ਸਾਂਈ ਉਮਰੇ ਸ਼ਾਹ ਨੇ ਕੋਵਿਡ-19 ਕੋਰੋਨਾ ਲਾਕਡਾਉਨ ਕਰਫਿਉ ਵਿੱਚ ਆਪਣੇ ਨਜਦੀਕੀ ਪਿੰਡਾਂ ਨੂੰ ਹਰ ਰੋਜ਼ ਲੰਗਰ ਪਹੁੰਚਾਉਣ ਦੇ ਨਾਲ ਹੀ ਲੋੜਵੰਦਾ ਦੀ ਹਰ ਲੋੜ ਵੀ ਪੂਰੀ ਕੀਤੀ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮਨਮੀਤ ਮੇਵੀ, ਸਕੱਤਰ ਸੱਤੀ ਖੋਖੇਵਾਲੀਆ, ਖ਼ਜ਼ਾਨਚੀ ਰਣਜੀਤ ਰਾਣਾ, ਲੱਖਾਂ -ਨਾਜ਼ ਜੋੜੀ ਨੰਬਰ ਵੰਨ ਤੋਂ ਇਲਾਵਾ ਡੇਰੇ ਦੇ ਸੇਵਾਦਾਰ ਵੀ ਹਾਜ਼ਰ ਸਨ।