Home Punjabi-News ਪੰਜਾਬੀ ਟਰੈਕ “ਚੰਗਾ ਮਾੜਾ ਟਾਈਮ” ਦਾ ਪੋਸਟਰ ਕੀਤਾ ਰਿਲੀਜ਼ ਐੱਸ ਐੱਚ ਟਿਊਨਸ...

ਪੰਜਾਬੀ ਟਰੈਕ “ਚੰਗਾ ਮਾੜਾ ਟਾਈਮ” ਦਾ ਪੋਸਟਰ ਕੀਤਾ ਰਿਲੀਜ਼ ਐੱਸ ਐੱਚ ਟਿਊਨਸ ਨੇ ਟਰੈਕ ਕੀਤਾ ਰਿਲੀਜ਼

ਫਗਵਾੜਾ (ਡਾ ਰਮਨ ) ਵੱਖ ਵੱਖ ਪੰਜਾਬੀ ਗੀਤਾਂ ਨਾਲ ਆਪਣੀ ਪਹਿਚਾਣ ਬਣਾਉਣ ਵਾਲੇ ਗਾਇਕ ਮੀਰੀ ਸਿੰਘ ਦੇ ਸਿੰਗਲ ਟਰੈਕ ਚੰਗਾ ਮਾੜਾ ਟਾਈਮ ਦਾ ਪੋਸਟਰ ਭਾਗ ਫਿਲਮ ਪ੍ਰੋਡਕਸ਼ਨ ਦੇ ਐਡੀਟਿੰਗ ਸਟੂਡੀਓ ਵਿਖੇ ਰਿਲੀਜ਼ ਕੀਤਾ ਗਿਆ।ਹਰ ਇਨਸਾਨ ਦੀ ਜਿੰਦਗੀ ਵਿੱਚ ਹਰ ਤਰ੍ਹਾਂ ਦਾ ਸਮਾਂ ਆਉਂਦਾ ਹੈ।ਅਜਿਹੀ ਹੀ ਗੱਲ ਇਸ ਗੀਤ ਵਿੱਚ ਕੀਤੀ ਗਈ ਹੈ।ਚੰਗਾ ਮਾੜਾ ਟਾਈਮ ਟਰੈਕ ਦੇ ਨਿਰਦੇਸ਼ਕ ਸੀਟੂ ਬਾਈ ਨੇ ਦੱਸਿਆ ਕਿ ਗਾਇਕ ਮੀਰੀ ਸਿੰਘ ਦੇ ਇਸ ਟਰੈਕ ਨੂੰ ਗੀਤਕਾਰ ਕਾਕਾ ਪਰਾਗਪੁਰੀਆ ਨੇ ਲਿਖਿਆ ਹੈ। ਸੰਗੀਤਕਾਰ ਪ੍ਰਸੋਤਮ ਬੰਗੜ ਨੇ ਇਸ ਦਾ ਸੰਗੀਤ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਹੈ। ਐੱਚ ਐੱਸ ਟਿਊਨਸ ਦੇ ਬੈਨਰ ਹੇਠ ਪ੍ਰੋਡਿਊਸਰ ਹਰੀਸ਼ ਸੰਤੋਖਪੁਰੀ ਦੀ ਦੇਖ ਰੇਖ ਵਿੱਚ ਚੰਗਾ ਮਾੜਾ ਟਾਈਮ ਟਰੈਕ ਨੂੰ ਸੋਸ਼ਲ ਸਾਈਟਾਂ ਤੇ ਰਿਲੀਜ਼ ਵੀ ਕਰ ਦਿੱਤਾ ਗਿਆ ਹੈ। ਪੋਸਟਰ ਰਿਲੀਜ਼ ਮੋਕੇ ਗਾਇਕ ਮੀਰੀ ਸਿੰਘ, ਨਿਰਦੇਸ਼ਕ ਸੀਟੂ ਬਾਈ,ਬੂਟਾ ਘੇੜਾ ,ਰੁਪਿੰਦਰ ਸਿੰਘ, ਪ੍ਰੋਡਕਸ਼ਨ ਮੈਨੇਜਰ ਪ੍ਰਤੀਕ ਪਲਾਹੀ, ਰਾਜ ਕੈਂਥ ਅਤੇ ਰਨ ਦੀਪ ਆਦਿ ਹਾਜਰ ਸਨ