ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ‘ਤੇ ਫਾਇਰਿੰਗ ਕਰ ਕੇ ਬੁਰੇ ਫਸੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਲੁਧਿਆਣ ਦੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਉਸਦੀ ਅੰਤਰਿਮ ਜ਼ਮਾਨਤ ਅਰਜ਼ੀ ਮਨਜ਼ੂਰੀ ਕਰਦਿਆਂ 27 ਨਵੰਬਰ ਤੱਕ ਉਸਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਯਾਦ ਰਹੇ ਕਿ ਐਲੀ ਮਾਂਗਟ ਨੇ ਪਿੰਡ ਰਾਮਪੁਰ ਵਿਚ ਆਪਦੇ ਦੋਸਤ ਦੀ ਜਨਮ ਦਿਨ ਪਾਰਟੀ ਮੌਕੇ ਹਵਾਈ ਫਾਇਰਿੰਗ ਕਰ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਸੀ ਜਿਸਦੀ ਵੀਡੀਓ ਵੀ ਵਾਇਰਲ ਹੋਈ ਸੀ। ਸਾਹਨੇਵਾਲ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਵੀ ਦਰਜ ਕੀਤਾ ਹੈ। ਐਲੀ ਮਾਂਗਟ ਦੇ ਵਕੀਲ ਘੁੰਮਣ ਬ੍ਰਦਰ ਨੇ ਲੁਧਿਆਣਾ ਦੀ ਸੈਸ਼ਨਜ਼ ਅਦਾਲਤ ਵਿਚ ਪਹੁੰਚ ਕੇ ਆਪਣਾ ਪੱਖ ਰੱਖਿਆ ਜਿਸ ‘ਤੇ ਜੱਜ ਗੁਰਬੀਰ ਸਿੰਘ ਨੇ ਐਲੀ ਦੀ ਗ੍ਰਿਫਤਾਰੀ ‘ਤੇ 27 ਨਵੰਬਰ ਤੱਕ ਰੋਕ ਲਗਾ ਦਿੱਤੀ।