ਫਗਵਾੜਾ (ਡਾ ਰਮਨ )
ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਤਿੰਨ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾੲਿਅਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਪੈਨਸ਼ਨਰਾਂ ਵੱਲੋਂ 17 ਅਕਤੂਬਰ ਨੂੰ ਬਲਾਕ ਪੱਧਰੀ ਰੋਸ ਧਰਨਾ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਅਾਂ ਬਲਾਕ ਪ੍ਰਧਾਨ ਅਮਰੀਕ ਸਿੰਘ ਡੋਡ ਜਲਵੇਹੜਾ ਨੇ ਦੱਸਿਅਾ ਕਿ ੳੁਕਤ ਰੋਸ ਧਰਨਾ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾੲੀ ਵਿੱਚ ਲਗਾੲਿਅਾ ਜਾਵੇਗਾ ।ੳੁਹਨਾਂ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾਂ ਮੁਕਤ ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਤੋਂ ਲੈਕੇ ਅੱਜ ਤੱਕ ਤਿੰਨ ਮਹੀਨਿਆਂ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ।ੲਿਸ ਮੌਕੇ ਰਾਮ ਸਰਨਨ,ਸੱਤਪਾਲ ਫਗਵਾੜਾ,ਰਮੇਸ ਚੰਦਰ ਫਗਵਾੜਾ,ਜੀਤ ਸਿੰਘ,ਤਰਸੇਮ ਲਾਲ ,ਚਰਨਜੀਤ ਸ਼ਰਮਾ,ਰਾਮ ਅਾਸਰਾ,ਰਜਿੰਦਰ ਸਿੰਘ,ਅਤੇ ਬਲਦੇਵ ਸਿੰਘ ਅਾਦਿ ਵੀ ਹਾਜਰ ਸਨ।