(ਅਜੈ ਕੋਛੜ)
ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀਆ ਪੁਲਾਂਘਾ ਪੁਟਦੀ ਨਿਰੰਤਰ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਫਗਵਾੜਾ ਹੈਲਪਿੰਗ ਹੈਂਡ ਵੱਲੋਂ ਕਮਲਜੀਤ ਸਿੰਘ ਦੀ ਅਗਵਾਈ ਹੇਠ ਬੇਬੇ ਨਾਨਕੀ ਰਾਮਗੜ੍ਹੀਆ ਗਰਲਜ਼ ਹਾਈ ਸਕੂਲ ਵਿਖੇ 11 ਵੀਂ ਜਮਾਤ ‘ਚ ਪੜ੍ਹਾਈ ਕਰ ਰਹੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਜੋ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਫੀਸ ਦੇਣ ਵਿੱਚ ਅਸਮਰੱਥ ਸੀ। ਜਿਸ ਦੀ ਪੜ੍ਹਾਈ ਪੂਰੀ ਕਰਵਾਉਣ ਦੇ ਮਨਸੂਬੇ ਨਾਲ ਇੱਕ ਸਾਲ ਦੀ ਫੀਸ ਸੰਸਥਾ ਵੱਲੋਂ ਸਕੂਲ ਨੂੰ ਜਮ੍ਹਾ ਕਰਵਾਈ ਗਈ। ਕਮਲਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਅਜਿਹੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਯਤਨਸ਼ੀਲ ਰਹਿੰਦੀ ਹੈ ਜੋ ਪੜ੍ਹਾਈ ਵਿੱਚ ਬਿਹਤਰ ਅਤੇ ਆਰਥਿਕ ਪੱਖੋ ਕਮਜ਼ੋਰ ਹੋਣ ਕਾਰਨ ਫੀਸ ਦੇਣ ਵਿੱਚ ਅਸਮਰੱਥ ਹੁੰਦੇ ਹਨ। ਇਸ ਮੌਕੇ ਮੁੱਖ ਅਧਿਆਪਕ ਸੁਰਜੀਤ ਕੋਰ ਮੈਡਮ ਸੀਮਾ,ਡਾਕਟਰ ਰਮਨ ਸ਼ਰਮਾ, ਅਕਾਸ਼, ਜਸਵੀਰ, ਮਨਜਿੰਦਰ, ਗੁਰਮੀਤ, ਕਮਲਦੀਪ, ਲਵਦੀਪ, ਮਨਦੀਪ, ਸੰਦੀਪ, ਨਵਜੀਤ, ਮੈਡਮ ਭੱਟੀ, ਗੁਰਮੀਤ ਕੌਰ, ਰਸ਼ਮੀ ਆਦਿ ਹਾਜਰ ਸਨ।