ਸਾਹਬੀ ਦਾਸੀਕੇ ਸ਼ਾਹਕੋਟੀ 7340722856

ਸ਼ਾਹਕੋਟ 26

ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਪ੍ਰਿੰਸੀਪਲ ਵੰਦਨਾ ਧਵਨ ਨੂੰ ਗਲੋਬਲ ਡਿਸਕਵਰੀ ਸਕੂਲ ਇੰਡੀਅਨ ਐਸ਼ੋਸ਼ੀਅਸ਼ਨ ਵੱਲੋਂ ਸਰਬੋਤਮ ਪ੍ਰਿੰਸੀਪਲ ਦਾ ਐਵਰਾਡ ਮਿਲਣ ਤੇ ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗਰੁੱਪ ਵੱਲੋਂ ਉਹਨਾਂ ਨੂੰ ਇਹ ਸਨਮਾਨ ਕਰੋਨਾਵਾਇਰਸ ਵਰਗੀ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਕੀਤੇ ਗਏ ਪ੍ਰੋਗਰਾਮ ਦੌਰਾਨ ਦਿੱਤਾ ਗਿਆ ।।ਗਰੁੱਪ ਮੈਂਬਰਾਂ ਨੇ ਕਰੋਨਾ ਉੱਤੇ ਜਿੱਤ ਪ੍ਰਾਪਤ ਕਰਨ ਲਈ ਸ਼ਾਹਕੋਟ ਤੋਂ ਰੇਲਵੇ ਸਟੇਸ਼ਨ ਤੱਕ ਸਾਈਕਲ ਚਲਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ।ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਪ੍ਰਵੀਨ ਗਰੋਵਰ ਅਤੇ ਸ਼ਸ਼ੀਲ ਰਿਹਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਅਤੇ ਪ੍ਰਿੰਸੀਪਲ ਵੰਦਨਾ ਧਵਨ ਨੇ ਸੰਗੀਤ ਦੇ ਨਾਲ ਕਸਰਤ ਕਰਵਾਈ ਅਤੇ ਵੱਖ -ਵੱਖ ਸੰਗੀਤਮਈ ਖੇਡਾਂ ਖਿਡਾਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਵੰਦਨਾ ਧਵਨ ਨੇ ਕਿਹਾ ਕਿ ਸਾਨੂੰ ਹਰ ਰੋਜ਼ ਸਰੀਰਕ ਕਸਰਤ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕਸਰਤ ਦੁਆਰਾ ਹੀ ਅਸੀਂ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਾਂ ।ਮਾਸਟਰ ਕੁਲਦੀਪ ਕੁਮਾਰ ਵਿੱਕੀ ਸਚਦੇਵਾ ਨੇ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਤੇ ਜਿੱਤ ਪ੍ਰਾਪਤ ਕਰਨ ਦਾ ਇਹੋ ਹੀ ਤਰੀਕਾ ਹੈ ਕਿ ਆਪਣੇ ਆਪ ਨੂੰ ਸਿਹਤਯਾਬ ਕਰੋ।ਉਹਨਾਂ ਕਿਹਾ ਕਿ ਕਸਰਤ ਦੁਆਰਾ ਅਸੀਂ ਤੰਦਰੁਸਤੀ ਨੂੰ ਪ੍ਰਾਪਤ ਕਰ ਸਕਦੇ ਹਾਂ ।ਉਹਨਾਂ ਪ੍ਰਿੰਸੀਪਲ ਵੰਦਨਾ ਧਵਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਪ੍ਰਤਿਭਾਸ਼ਾਲੀ ਸ਼ਖਸ਼ੀਅਤ ਦੇ ਮਾਲਕ ਹਨ।।ਗਰੁੱਪ ਦੇ ਐਡਜੈਕਟਿਵ ਮੈਂਬਰ ਜੈਚੰਦ,ਗੌਰਵ ਮੈਸਨ ,ਦੀਪਕ ਗੋਇਲ ਅਤੇ ਸੰਜੀਵ ਅਰੋੜਾ ਨੇ ਪ੍ਰਿੰਸੀਪਲ ਵੰਦਨਾ ਧਵਨ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਗੋਇਲ,ਸੰਜੀਵ ਅਰੋੜਾ,ਪ੍ਰਸ਼ੋਤਮ ਪਾਸੀ,ਪ੍ਰਵੀਨ ਗਰੋਵਰ, ਸ਼ੁਸ਼ੀਲ ਰਿਹਾਨ,ਬਖਸ਼ੀਸ਼ ਸਿੰਘ ਮਠਾੜੂ, ਰਾਜੀਵ ਸੋਬਤੀ, ਮੇਨੈਜਰ ਸੁਖਦੇਵ ਧਵਨ,,ਗੌਰਵ ਮੈਸਨ,ਮਾਸਟਰ ਕੁਲਦੀਪ ਕੁਮਾਰ ਸਚਦੇਵਾ,ਜੈ ਚੰਦ, ਸੁਖਵਿੰਦਰ ਸਿੰਘ ਬੈਂਕ ਵਾਲੇ ਪਾਹੁਲ ਗੁਪਤਾ,ਪ੍ਰਿੰਸੀਪਲ ਵੰਦਨਾ ਧਵਨ, , ਸੁਖਜੀਤ ਕੋਰ ਆਦਿ ਹਾਜਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ