ਨੂਰਮਹਿਲ 27 ਫਰਵਰੀ ( ਨਰਿੰਦਰ ਭੰਡਾਲ )

ਇਲਾਕੇ ਦੀ ਸੁੱਖ ਸ਼ਾਂਤੀ ਵਾਸਤੇ ਲੱਖਾਂ ਦੇ ਦਾਤੇ ਦਾ ਗਦਰੀ ਬਾਬਿਆਂ ਨੂੰ ਸਮਰਪਿਤ ਛਿੰਝ ਮੇਲਾ ਚੀਮਿਆਂ ਦਾ” ਚੀਮਾਂ ਕਲਾਂ – ਚੀਮਾਂ ਖੁਰਦ ਵਲੋਂ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਸ਼ੇਸ ਤੌਰ ਤੇ ਗਾਇਕ ਤੇ ਫ਼ਿਲਮੀ ਐਕਟਰ ਸਰਬਜੀਤ ਚੀਮਾਂ , ਗੁਰਦਰਸ਼ਨ ਸਮਰਾਂ ਫ਼ਿਲਮੀ ਐਕਟਰ , ਗਾਇਕ ਗੈਰੀ ਸੰਧੂ ਅਤੇ ਆਗਿਆਪਾਲ ਸਿੰਘ ਵਡਾਲਾ ਪਹੁੰਚੇ। ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ 71,000 ਰੁਪਏ ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ( ਯੂ,ਐਸ,ਏ ) ਦੇ ਪਰਿਵਾਰ ਵਲੋਂ , ਪਟਕੇ ਦੀ ਦੂਸਰੀ ਕੁਸ਼ਤੀ ਦਾ ਇਨਾਮ 51,000 ਰੁਪਏ ਸਵ, ਗੁਰਪਾਲ ਸਿੰਘ ਚੀਮਾਂ , ਤੀਰਥ ਸਿੰਘ ਸ਼ਾਮਪੁਰ , ਪਟਕੇ ਦੀ ਤੀਸਰੀ ਕੁਸ਼ਤੀ ਦਾ ਇਨਾਮ 31,000ਰੁਪਏ ਸਵ ਤਰਸੇਮ ਸਿੰਘ ਦੇ ਪ੍ਰਵਿਰ ਵਲੋਂ ਅਤੇ ਪਟਕੇ ਦੀ ਚੌਥੀ ਕੁਸ਼ਤੀ ਦਾ ਇਨਾਮ 21,000 ਰੁਪਏ ਸੁਰਜੀਤ ਰਾਮ ਬੈਸ ਅਤੇ ਮੰਗਾ ਸਿੰਘ ਬੈਸ ਨੂਰਮਹਿਲ ਦੇ ਪਰਿਵਾਰ ਵਲੋਂ ਦਿੱਤਾ ਗਿਆ। ਇਸ ਛਿੰਝ ਮੇਲੇ ਤੇ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਪਹਿਲਵਾਨ ਤੇ ਧਰਮਿੰਦਰ ਕੁਹਾਲੀ ਪਹਿਲਵਾਨ ਵਿਚਕਾਰ ਹੋਈ। ਪ੍ਰਿਤਪਾਲ ਫਗਵਾੜਾ ਪਹਿਲਵਾਨ ਨੇ ਧਰਮਿੰਦਰ ਕੁਹਾਲੀ ਪਹਿਲਵਾਨ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ 71,000 ਰੁਪਏ ਦਾ ਇਨਾਮ ਜਿੱਤਿਆ। ਇਸ ਮੌਕੇ ਕੁਲਦੀਪ ਸਿੰਘ ਪ੍ਰਧਾਨ , ਖੁਸ਼ਪਾਲ ਚੀਮਾਂ , ਸ਼ੋਹਨ ਸਿੰਘ ਚੀਮਾਂ , ਬੂਟਾ ਰਾਮ ਨੰਬਰਦਾਰ , ਕੁਲਦੀਪ ਸਿੰਘ , ਦਿਲਬਾਗ ਸਿੰਘ ਚੀਮਾਂ ਪੰਚ , ਅਨੋਖ ਸਿੰਘ , ਜਗਦੀਸ਼ ਸਿੰਘ ਸਰਪੰਚ , ਗੁਰਦਿਆਲ ਸਾਬਕਾ ਸਰਪੰਚ , ਅਮਰਜੀਤ ਸਿੰਘ ਬਾਸੀ , ਸੰਦੀਪ ਸਿੰਘ , ਕੁਲਦੀਪ ਦੀਪਾ , ਗੁਰਮੇਲ ਸਿੰਘ , ਸਰਵਣ ਸਿੰਘ , ਡਿਪੀ ਭਲਵਾਨ , ਪਿਆਰਾ ਸਿੰਘ , ਸੱਤੂ ਤਲਵਣ , ਗੁਰਪਾਲ ਸਿੰਘ ਪਾਲਾ , ਅਮਰਪ੍ਰੀਤ ਸਿੰਘ , ਹਰਜੀਤ ਸਿੰਘ ਨੰਬਰਦਾਰ , ਕੁਲਵਿੰਦਰ ਠੇਕੇਦਾਰ , ਪਾਲ ਚੰਦ ਸਾਬਕਾ ਸਰਪੰਚ , ਸੁਰਿੰਦਰ ਸਿੰਘ ਤੇਜੀ, ਪਵਨ ਕੁਮਾਰ ਰਾਏ ਸੀ ਆਈ ਦੀ ਵਿਭਾਗ ਨੂਰਮਹਿਲ ਹਾਜ਼ਰ ਸਨ। ਇਸ ਛਿੰਝ ਤੇ ਕਮੈਂਟਰੀ ਦੀ ਭੂਮਿਕਾ ਮੱਖਣ ਸ਼ੇਰਪੁਰੀ ਨੇ ਨਿਭਾਈ। ਗੁਰੂ ਜੀ ਦਾ ਅਤੁੱਟ ਵੀ ਵਰਤਾਇਆ ਗਿਆ। ਛਿੰਝ ਕਮੇਟੀ ਵਲੋਂ ਦਾਨੀ ਸੱਜਣਾ ਨੂੰ ਸਨਮਾਨਤ ਵੀ ਕੀਤਾ ਗਿਆ।