ਫਗਵਾੜਾ(ਡਾ ਰਮਨ)

ਅੱਜ ਲੋਕ ਇੰਨਸਾਫ ਪਾਰਟੀ ਦੇ SC ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਨੇ ਤਹਿਸੀਲਦਾਰ ਫਗਵਾੜਾ ਅਤੇ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਨਾਲ ਲੈ ਕੇ ਪ੍ਰਾਈਵੇਟ ਸਕੂਲਾਂ ਵਲੋਂ ਅਸਿੱਧੇ ਤੌਰ ਤੇ ਖੋਲੀਆਂ ਕਿਤਾਬਾਂ ਵੇਚਣ ਦੀਆਂ ਦੁਕਾਨਾਂ ਤੇ ਜਾ ਕੇ ਕਿਤਾਬਾਂ ਵਿੱਚ ਮਾਪਿਆਂ ਦੀ ਹੋ ਲੁੱਟ ਦਾ ਪਰਦਾਫਾਸ਼ ਕੀਤਾ ਇਸਦੀ ਜਾਣਕਾਰੀ ਦਿੰਦੇ ਹੋਏ ਹੋਏ ਜਰਨੈਲ ਨੰਗਲ ਦੇ ਦੱਸਿਆ ਕੇ ਪਿਛਲੀ 25 ਜੂਨ ਨੂੰ ADC ਫਗਵਾੜਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ SDM ਸਾਹਿਬ ਫਗਵਾੜਾ , DEO ਸਾਹਿਬ ਕਪੂਰਥਲਾ ਵੀ ਹਾਜ਼ਿਰ ਸਨ ਅਤੇ ਇਸ ਮੀਟਿੰਗ ਵਿਚ ਫਗਵਾੜਾ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਜ ਅਤੇ ਹੋਰ ਜੁੰਮੇਵਾਰ ਅਧਿਕਾਰੀ ਵੀ ਮੌਜੂਦ ਸਨ ਅਤੇ ਇਸ ਮੀਟਿੰਗ ਵਿੱਚ ADC ਸਾਹਿਬ ਨੇ ਇਹ ਫੈਸਲਾ ਦਿੱਤਾ ਸੀ ਕੇ ਕੋਈ ਵੀ ਕਿਤਾਬਾਂ ਦੀ ਦੁਕਾਨ ਕਿਤਾਬਾਂ ਵਿੱਚ ਘੱਟੋ ਘੱਟ 20 ਪਰਸੈਂਟ ਛੋਟ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਵਰਦੀਆਂ ਵਿੱਚ ਲੁੱਟ ਨੂੰ ਰੋਕਣ , ਸਲਾਨਾ ਫੰਡ ਅਤੇ ਬਿਲਡਿੰਗ ਫੰਡ ਦੇ ਨਾਮ ਲੁੱਟ ਬੰਦ ਕਰਨ ,ਹਰ ਸਾਲ ਦਾਖਲਾ ਫੀਸ ਨਾ ਲੈਣ ਦਾ ਲਿਖਤੀ ਫੈਸਲਾ ਕੀਤਾ ਗਿਆ ਸੀ ਪਰ ਬਾਕੀ ਗੱਲਾਂ ਤਾਂ ਅਜੇ ਕੀ ਮੰਨਣੀਆ ਅਜੇ ਤਾਂ ਕਿਤਾਬਾਂ ਵਾਲਿਆਂ ਨੇ ਵੀ ਆਪਣੀ ਲੁੱਟ ਬੰਦ ਨਹੀਂ ਕੀਤੀ ਜਿਸ ਨੂੰ ਲੈ ਕੇ ਅਸੀਂ ਅੱਜ ਇੱਕ ਮੰਗ ਪੱਤਰ ਰਾਹੀਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਜਿਸ ਤੇ ADC ਸਾਹਿਬ ਫਗਵਾੜਾ ਨੇ ਨਾਇਬ ਤਹਿਸੀਲਦਾਰ ਅਤੇ ਡਿਪਟੀ DEO ਕਪੂਰਥਲਾ ਦੀ ਡਿਊਟੀ ਲਗਾ ਕੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ ਅਤੇ ਅਸੀਂ ਤਹਿਸੀਲਦਾਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਲਾਰਡ ਮਹਾਵੀਰ ਪਬਲਿਕ ਸਕੂਲ ਵਲੋਂ ਚਲਾਏ ਜਾ ਰਹੇ ਦੀਪ ਬੁੱਕ ਡੀਪੂ ਅਤੇ ਕੈਂਬਰਿਜ ਸਕੂਲ ਦੇ ਬੁੱਕ ਡੀਪੂ ਤੇ ਗਏ ਜਿਥੇ ਦੀਪ ਬੁੱਕ ਡੀਪੂ ਤੇ ਇਹ ਗੱਲ ਸਾਫ ਹੋ ਗਈ ਕੇ ਇਹ ਬੁੱਕ ਡੀਪੂ ਆਮ ਬੁੱਕ ਡੀਪੂ ਨਹੀਂ ਸਿਰਫ ਜੈਨ ਮਾਡਲ ਸਕੂਲ ਦਾ ਹੀ ਬੁੱਕ ਡੀਪੂ ਹੈ ਕਿਉਕਿ ਇਸ ਉੱਪਰ ਸਿਰਫ ਉਹਨਾਂ ਦੀਆਂ ਹੀ ਕਿਤਾਬਾਂ ਹੀ ਮਿਲਦੀਆਂ ਹਨ ਅਤੇ ਉਹ ਛੋਟ ਵੀ ਸਿਰਫ 10 ਪਰਸੈਂਟ ਦੇ ਰਹੇ ਨੇ ਜਦ ਕੇ ਕੈਂਬਰਿਜ ਸਕੂਲ ਦੀ ਕਿਤਾਬਾਂ ਦੀ ਦੁਕਾਨ ਬੰਦ ਨਿਕਲੀ ਇਸ ਤੋਂ ਜਰਨੈਲ ਨੰਗਲ ਕਿਹਾ ਕੇ ਮਾਪਿਆਂ ਦੀ ਇਹ ਲੁੱਟ ਸਿਖਿਆ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਹੀ ਹੈ ਤਾਂ ਸਿਖਿਆ ਵਿਭਾਗ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਪਰ ਜਿੰਨੀ ਦੇਰ ਤੱਕ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਦੀ ਲੁੱਟ ਬੰਦ ਨੀ ਹੁੰਦੀ ਓਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕੇ ਉਹ ਅਗਲੇ ਸੰਘਰਸਜ ਲਈ ਤਿਆਰ ਰਹਿਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਬਲਰਾਜ ਬਾਊ , ਲਲਿਤ ਮਦਾਨ , ਗੁਰਪ੍ਰੀਤ ਮੌਂਟੀ , ਸ਼ਸ਼ੀ ਬੰਗੜ , ਮਨੂ ਬੰਗਾ , ਟਿੱਮੀ ਨਾਗਪਾਲ , ਜਸਪਲ ਚਚੋਕੀ ਅਤੇ ਹੋਰ ਮਾਪੇ ਵੀ ਹਾਜ਼ਰ ਸਨ।