ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ ਮਲਸੀਆਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਸ਼ੁੱਕਰਵਾਰ ਸ਼ਾਮ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਾ. ਸੰਜੀਵ ਸ਼ਰਮਾਂ ਐੱਸ.ਡੀ.ਐੱਮ. ਸ਼ਾਹਕੋਟ ਅਤੇ ਸ੍ਰ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ ਦੀ ਅਗਵਾਈ ’ਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਦੀ ਦੇਖ-ਰੇਖ ਹੇਠ ਪ੍ਰਸਾਸ਼ਨ ਵੱਲੋਂ ਸਖ਼ਤੀ ਵਰਤਦਿਆਂ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਬਜ਼ਾਰਾਂ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਦਾ ਦੌਰਾ ਕਰ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੀਤੇ ਗਏ ਤੇ ਭੀੜ ਪਾਉਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ। ਇਸ ਮੌਕੇ ਅਧਿਕਾਰੀਆਂ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਵਪਾਰ ਰੋਕੂ ਦਿਵਸ ਮੌਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਫੈਲਾਅ ਨੂੰ ਦੇਖਦਿਆਂ ਉਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿੰਨਾਂ ਲੋਕਾਂ ਨੇ ਮਾਸਕ ਨਹੀਂ ਪਾਇਆ ਜਾਂ ਦੁਕਾਨਦਾਰਾਂ ਨੇ ਜ਼ਿਆਦਾ ਭੀੜ ਇਕੱਠੀ ਕੀਤੀ ਹੈ, ਉਨਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਡਾ ਤੇ ਤੁਹਾਡੇ ਪਰਿਵਾਰਾਂ ਦਾ ਬਚਾਅ ਤੁਹਾਡੇ ਆਪਣੇ ਹੱਥ ਵਿੱਚ ਹੈ, ਇਸ ਲਈ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਲੋਕ ਆਦੇਸ਼ਾਂ ਦੀ ਉਲੰਘਣਾ ਕਰਨਗੇ ਤਾਂ ਮਜ਼ਬੂਰਨ ਪ੍ਰਸਾਸ਼ਨ ਨੂੰ ਸਖ਼ਤੀ ਵਰਤਨੀ ਪਵੇਗੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ

ਅਤੇ ਜੇ ਕੋਈ ਵੀ ਖਬਰ ਕਿਸੇ ਵੀ ਤਰ੍ਹਾਂ ਦੀ ਹੋਵੇ ਜਾਂ ਨਗਰ ਪੰਚਾਇਤ ਜਾ SDM ਦਫ਼ਤਰ। ਜਾਂ ਪੰਜਾਬ ਪੁਲਿਸ ਜਾਂ ਕਿਸੇ ਹਸਪਤਾਲ ਦੀ ਹੋਵੇ ਜਾਂ ਫਿਰ ਤਹਿਸੀਲਦਾਰ ਜਾਂ ਕਿਸੇ ਸਕੂਲ ਜਾਂ ਕਾਲਜ ਦੀ ਹੋਵੇ ਤਾਂ ਸਾਡੇ ਚੈਨਲ k9 ਨਿਊਜ਼ ਪੰਜਾਬ ਤੇ ਸੰਪਰਕ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਸ਼ਾਹਕੋਟ ਮਲਸੀਆਂ ਲੋਹੀਆਂ ਖ਼ਾਸ ਜਾ ਨਕੋਦਰ ਸ਼ਹਿਰ ਦੀ ਜਾਂ ਫਿਰ ਮਹਿਤ ਪੁਰ ਦੀ ਖਬਰ ਹੋਵੇ ਤਾਂ ਸਾਡੇ k9 ਨਿਊਜ਼ ਚੈਨਲ ਦੇ ਪੱਤਰਕਾਰ ਸਾਹਬੀ ਦਾਸੀਕੇ ਸ਼ਾਹਕੋਟੀ ਨਾਲ ਅਤੇ ਜਸਵੀਰ ਸਿੰਘ ਸੀਰਾ ਨਾਲ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ 7340722856=9463266057=9872731992 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਧੰਨਵਾਦ