ਫਗਵਾੜਾ (ਡਾ ਰਮਨ )

ਪ੍ਰਵਾਸੀ ਭਾਰਤੀ ਜਸਵੀਰ ਕੌਰ ਪਤਨੀ ਗੁਰਬਚਨ ਸਿੰਘ ਨਿਊਯਾਰਕ ਵੱਲੋਂ ਸਰਕਾਰੀ ਡਿਸਪੈਂਸਰੀ ਸੰਗਤਪੁਰ ਇਹ ਦਵਾਈਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਡਿਸਪੈਂਸਰੀ ਡਾ. ਪ੍ਰਦੀਪ ਕੁਮਾਰ ਨੇ ਪ੍ਰਵਾਸੀ ਭਾਰਤੀ ਸ੍ਰੀਮਤੀ ਜਸਵੀਰ ਕੌਰ ਵੱਲੋਂ ਡਿਸਪੈਂਸਰੀ ਨੂੰ ਦਵਾਈਆਂ ਭੇਂਟ ਕਰਨ ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਡਿਸਪੈਂਸਰੀ ਵਿਚ ਦਵਾਈਆਂ ਦੀ ਘਾਟ ਆਉਂਦੀ ਹੈ ਤਾਂ ਪ੍ਰਵਾਸੀ ਭਾਰਤੀ ਤੇ ਦਾਨੀ ਸੱਜਣ ਵਡਮੁੱਲਾ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾ ਪਿੰਡਾਂ ਚ ਸਥਾਪਤ ਡਿਸਪੈਂਸਰੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਟੋਨੀ,ਦਿਨੇਸ਼ ਕੁਮਾਰ ਫਾਰਮਾਸਿਸਟ,ਗੁਰਨੇਕ ਸਿੰਘ ਨੰਬਰਦਾਰ,ਸੁਬੇਗ ਸਿੰਘ,ਕੰਵਰ ਪਾਲ ਸਿੰਘ,ਸੁਖਬੀਰ ਸਿੰਘ,ਸੁਰਿੰਦਰ ਛਿੰਦਾ,ਰਾਜੇਸ਼ ਕੁਮਾਰ,ਰਘਬੀਰ ਸਿੰਘ,ਕਿਰਨਦੀਪ,ਸਰਬਜੀਤ ਸਿੰਘ,ਗਿਆਨ ਸਿੰਘ ਆਦਿ ਹਾਜ਼ਰ ਸਨ।