* ਆਫਤ ‘ਚ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਸ਼ਲਾਘਾਯੋਗ – ਐਡਵੋਕੇਟ ਭੱਟੀ
ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਵਲੋਂ ਪ੍ਰਵਾਸੀ ਭਾਰਤੀ ਸੰਜੀਵ ਕੁਮਾਰ (ਪੰਕਜ) ਅਤੇ ਸੰਗੀਤਾ ਆਸਟਰੀਆ ਦੇ ਸਹਿਯੋਗ ਨਾਲ ਮੁਹੱਲਾ ਪ੍ਰੇਮਪੁਰਾ ਅਤੇ ਸ਼ਿਵਪੁਰੀ ਦੇ ਅੱਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਕਿਹਾ ਕਿ ਬੇਸ਼ਕ ਕੋਰੋਨਾ ਵਾਇਰਸ ਨਾਲ ਅੱਜ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਪਰ ਬਾਵਜੂਦ ਇਸ ਦੇ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀ ਆਪਣੇ ਵਤਨ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਕੋਰੋਨਾ ਲਾਕਡਾਉਨ ਵਿਚ ਹਰ ਤਰ੍ਹਾਂ ਦੀ ਸੰਭਵ ਮੱਦਦ ਦੇ ਰਹੇ ਹਨ ਜੋ ਸ਼ਲਾਘਾਯੋਗ ਹੈ। ਉਹਨਾਂ ਜਿੱਥੇ ਪ੍ਰਵਾਸੀ ਭਾਰਤੀਆਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਜਦੋਂ ਤੱਕ ਮਹਾਮਾਰੀ ਜਾਰੀ ਰਹੇਗੀ ਉਨ੍ਹਾਂ ਦੀ ਜੱਥੇਬੰਦੀ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਲਾਕਡਾਉਨ ਨਾਲ ਰੁਜਗਾਰ ਤੋਂ ਵਾਂਝੇ ਅਤੇ ਆਰਥਕ ਤੌਰ ਤੇ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਦੀ ਰਹੇਗੀ। ਇਸ ਮੌਕੇ ਸਤਨਾਮ ਬਿਰਹਾ, ਸੁਰਿੰਦਰ ਜਗਤਪੁਰ ਜੱਟਾਂ, ਪਰਮਜੀਤ, ਊਸ਼ਾ ਕਿਰਨ, ਸਾਬਕਾ ਸਰਪੰਚ ਨਰਿੰਦਰ ਬਿੱਲਾ, ਪ੍ਰਨੀਸ਼ ਬੰਗਾ, ਕੁਲਦੀਪ ਜਗਤਪੁਰ ਜੱਟਾਂ, ਬੀ.ਕੇ. ਰੱਤੂ, ਗੁਰਦੇਵ ਰਾਮ, ਮਾਤਾ ਮਹਿੰਦਰ ਕੌਰ ਆਦਿ ਹਾਜਰ ਸਨ।