ਫਗਵਾੜਾ ( ਅਜੇ ਕੋਛੜ ) ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਵਾਰਡ ਨੰਬਰ 44 ਅਧੀਨ ਆਉਂਦੇ ਇਲਾਕਿਆ ਭਗਤਪੁਰਾ, ਸ਼ਹੀਦ ਉਧਮ ਸਿੰਘ ਨਗਰ, ਕਾਲੜਾ ਨਗਰ, ਢਿੱਲੋਂ ਨਗਰ, ਡਾ ਕਲੋਨੀ, ਰਾਜਾ ਗਾਰਡਨ, ਗ੍ਰੀਨ ਲੈਂਡ ਕਲੋਨੀ ਆਦਿ ਇਲਾਕਿਆ ਦੇ ਅਧੁਰੇ ਪੲੇ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਪੂਰਾ ਕਰਵਾਉਣ ਲਈ ੲਿਲਾਕੇ ਦੇ ਲੋਕਾ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਕੋਲੋਂ ਜਾਣਕਾਰੀ ਹਾਸਿਲ ਕੀਤੀ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਸਮੂਚੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਬਲਵਿੰਦਰ ਸਿੰਘ ਧਾਲੀਵਾਲ ਹਲਕਾ ਵਿਧਾਇਕ ਫਗਵਾੜਾ ਦੇ ਧਿਆਂਨ ਹਿਤ ਲਿਆ ਜਲਦ ਉਸ ਉਪਰ ਕੰਮ ਸ਼ੁਰੂ ਕਰਵਾਉਣ ਚ ਕੋੲੀ ਕਸਰ ਬਾਕੀ ਨਹੀਂ ਛੱਡਣਗੇ ਯਾਦ ਰਹੇ ਡਾ ਰਮਨ ਅਤੇ ਉਨ੍ਹਾਂ ਦੀ ਟੀਮ ਵੱਲੋਂ ੲਿਲਾਕਾ ਭਗਤਪੁਰਾ ਵਿਖੇ ਪਿਛਲੇ ਲੰਬੇ ਸਮੇਂ ਦੋਰਾਨ ਸੀਵਰੇਜ ਦੀ ਵਿਕਰਾਲ ਸਥਿਤੀ ਤੇ ਕਾਬੂ ਪਾਉਣ ਅਤੇ ਅਧੁਰੇ ਪੲੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਅਨੇਕਾਂ ਯਤਨ ਕੀਤੇ ਜਾ ਚੁੱਕੇ ਹਨ ਅਤੇ ਹੁਣ ਵੀ ਉਹ ੲਿਲਾਕਾ ਵਾਸੀਆ ਦੀ ਸੇਵਾ ਚ ਦਿਨ ਰਾਤ ਇੱਕ ਕਰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਰਬੱਤ ਸਿਹਤ ਬੀਮਾ ਯੋਜਨਾ,ਨੀਲੇ ਕਾਰਡ ਅਤੇ ਹੋਰ ਅਨੇਕਾਂ ਸਰਕਾਰ ਦੀਆ ਭਲਾੲੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲੲੀ ਯਤਨਸ਼ੀਲ ਹੋ ਕੰਮ ਕਰ ਰਹੇ ਹਨ