-ਕਿਸਾਨ ਕਰਜ਼ ਮਾਫ਼ੀ,ਬੇਰੁਜ਼ਗਾਰੀ,ਨਸ਼ਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕਰ ਕੇ ਸੱਤਾ ‘ਚ ਆਕੇ ਕਾਂਗਰਸ ਨੇ ਕੀਤੀ ਵਾਅਦਾਖਿਲਾਫ਼ੀ-ਤੋਮਰ
-ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਵਿਚ ਵਰਚੂਅਲ ਰੈਲੀ ਲਈ ਇਕੱਠੇ ਹੋਏ ਭਾਜਪਾ ਕਾਰਜਕਰਤਾ
ਫਗਵਾੜਾ (ਡਾ ਰਮਨ ) ਪ੍ਰਦੇਸ਼ ਭਾਜਪਾ ਵੱਲੋਂ ਮੋਦੀ-2 ਦੇ ਇੱਕ ਸਾਲ ਪੂਰਾ ਹੋਣ ਅਤੇ ਮੋਦੀ ਸਰਕਾਰ ਦੇ 6 ਸਾਲ ਪੂਰੇ ਹੋਣ ਤੇ ਸਰਕਾਰ ਦੀ ਪ੍ਰਾਪਤੀਆਂ ਨੂੰ ਜਨ ਜਨ ਤਕ ਪਹੁੰਚਾਉਣ ਲਈ ਰਾਸ਼ਟਰੀ ਪੱਧਰ ਦੀ ਮੁਹਿੰਮ ਤਹਿਤ ਪੰਜਾਬ ਜਨ ਸੰਵਾਦ (ਵਰਚੂਅਲ) ਰੈਲੀ ਦਾ ਆਯੋਜਨ ਅੱਜ ਕੀਤਾ ਗਿਆ। ਜਿਸ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ,ਕੇਂਦਰੀ ਇੰਡਸਟਰੀ ਮੰਤਰੀ ਸੋਮ ਪ੍ਰਕਾਸ਼ ਕੈਂਥ,ਪ੍ਰਦੇਸ਼ ਭਾਜਪਾ ਇੰਚਾਰਜ ਪ੍ਰਭਾਤ ਝਾਅ,ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ। ਸਾਰੇ ਨੇਤਾਵਾਂ ਨੇ ਆਪਣੇ ਭਾਸ਼ਣਾਂ ਵਿਚ ਮੋਦੀ-2 ਦੀ ਨੀਤੀਆਂ ਅਤੇ ਰਾਸ਼ਟਰੀ ਪੱਧਰ ਤੇ ਲਏ ਗਏ ਫ਼ੈਸਲੇ ਅਤੇ ਲੋਕ-ਭਲਾਈ ਸਕੀਮਾਂ ਦਾ ਜ਼ਿਕਰ ਕੀਤਾ ਉੱਥੇ ਹੀ 2022 ਦੀਆਂ ਚੋਣਾਂ ਨੂੰ ਸਾਹਮਣੇ ਰੱਖਦੇ ਹੋਏ ਨਿਸ਼ਾਨੇ ਤੇ ਪੰਜਾਬ ਦੀ ਕਾਂਗਰਸ ਸਰਕਾਰ ਰਹੀਂ,ਜਿਸ ਤੇ ਸਾਰਿਆਂ ਨੇ ਤਿਖੇ ਸ਼ਬਦੀ ਬਾਣ ਚਲਾਏ। ਫਗਵਾੜਾ ਵਿਚ ਇਸ ਰੈਲੀ ਨਾਲ ਜੂੜਨ ਲਈ ਸਾਬਕਾ ਮੇਅਰ ਅਰੁਣ ਖੋਸਲਾ ਨੇ ਆਪਣੇ ਦਫ਼ਤਰ ਵਿਚ ਵਿਸ਼ੇਸ਼ ਪ੍ਰੰਬਧ ਕੀਤਾ,ਜਿਸ ਵਿਚ ਕਈ ਭਾਜਪਾ ਕਾਰਜਕਰਤਾ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਸੁਣਨ ਲਈ ਇਕੱਠੇ ਹੋਏ।
ਰੈਲੀ ਵਿਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਵਿਚ ਸੱਤਾ ‘ਚ ਆਉਣ ਤੋਂ ਪਹਿਲਾਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੋ ਵਾਅਦੇ ਦੇਸ਼ ਦੀ ਜਨਤਾ ਨਾਲ ਕੀਤਾ,ਉਹ ਕਰੀਬ ਕਰੀਬ ਪੂਰੇ ਕਰ ਦਿੱਤੇ ਹਨ। ਰਾਸ਼ਟਰੀ ਪੱਧਰ ਤੇ ਲਏ ਗਏ ਫੈਂਸਲੇਆਂ ਵਿਚ ਧਾਰਾ 370 ਤੋੜ ਕੇ ਕਸ਼ਮੀਰ ਨੂੰ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਲ ਕਰ ਆਤੰਕਵਾਦ ਨੂੰ ਕਰਾਰ ਜਵਾਬ ਦੇਣਾ,ਤਿੰਨ ਤਲਾਕ,ਸਿਟੀਜ਼ਨ ਐਮੰਡਮੈਂਟ ਐਕਟ,ਸ਼੍ਰੀ ਰਾਮ ਮੰਦਿਰ ਨਿਰਮਾਣ ਦਾ ਰਾਹ ਪੱਧਰਾ ਕਰਨਾ ਜਿਹੇ ਕਈ ਮਾਮਲੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਰਾਜ ਸੰਭਾਲਣ ਤੋਂ ਪਹਿਲਾਂ ਇਨ੍ਹਾਂ ਨੇ ਪੰਜਾਬ ਦੀ ਜਨਤਾ ਨਾਲ ਕਿਸਾਨਾਂ ਦੀ ਕਰਜ਼ ਮਾਫ਼ੀ,ਬੇਰੁਜ਼ਗਾਰੀ ਖ਼ਤਮ ਕਰਨ ਅਤੇ ਨਸ਼ਾ ਮੁਕਤੀ ਦਾ ਵਾਅਦਾ ਕੀਤਾ ਸੀ,ਪਰ ਸਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਨੇ ਵਾਅਦਾ ਖ਼ਿਲਾਫ਼ੀ ਕੀਤੀ। ਇਨ੍ਹਾਂ ਨੇ ਆਪਣੀਆਂ ਨਾਕਾਮੀਆਂ ਛਿਪਾਉਣ ਲਈ ਹਮੇਸ਼ਾ ਕੇਂਦਰ ਸਰਕਾਰ ਦੇ ਮੱਥੇ ਦੋਸ਼ ਮੜਨ ਦੀ ਗੱਲ ਕਰ ਲੋਕਾਂ ਨੂੰ ਗੁਮਰਾਹ ਕੀਤਾ,ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਗਰਾਮੀਣ ਸੜਕ ਸਕੀਮ ਤਹਿਤ ਕਰੋੜਾ ਰੁਪਏ ਦੀ ਰਾਸ਼ੀ ਜਾਰੀ ਕੀਤੀ ਅਤੇ ਤੀਸਰੇ ਫੇਸ ਵਿਚ ਹੁਣ ਹੋਰ ਕਰੋੜਾ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਲਾਕਡਾਉਨ ਦੌਰਾਨ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਫ਼ਰੀ ਰਾਸ਼ਨ,ਫ਼ਰੀ ਸਲੰਡਰ,ਜਨ ਧਨ ਯੋਜਨਾ ਖਾਤੇ ਵਿਚ ਲੱਖਾ ਰੁਪਏ ਦੀ ਸਿੱਧੀ ਰਾਸ਼ੀ ਜਾਰੀ ਕਰ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਖ਼ੋਲ ਕੇ ਪੰਜਾਬੀਆਂ ਨੂੰ ਇੱਕ ਅਦੁੱਤੀ ਦੇਣ ਦਿੱਤੀ ਅਤੇ 84 ਦੇ ਦੰਗਾ ਦੋਸ਼ੀਆਂ ਨੂੰ 35 ਸਾਲ ਬਾਅਦ ਸਿੱਟ ਬਣਾ ਕੇ ਸੱਜਾ ਦੇ ਮੁਹਾਰੇ ਤੱਕ ਪਹੁੰਚਾ ਕੇ ਸਿਖਾ ਦੇ ਬਲੂਦੜੇ ਹਿਰਦਿਆਂ ਤੇ ਮਰਹਮ ਲਾਉਣ ਦਾ ਕੰਮ ਕੀਤਾ ਹੈ। ਸਾਰੇ ਬੁਲਾਰਿਆਂ ਨੇ ਭਾਜਪਾ ਕਾਰਜਕਰਤਾ ਵਾਂ ਨੂੰ ਇਕੱਠੇ ਹੋਕੇ ਮੋਦੀ ਸਰਕਾਰ ਦੀ ਨੀਤੀਆਂ ਨੂੰ ਘਰ ਘਰ ਜਨ ਜਨ ਤਕ ਪਹੁੰਚਾਉਣ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਧੋਖਾਧੜੀ ਦਾ ਵਿਚ ਬਾਜ਼ਾਰ ਭਾਂਡਾ ਭੰਨਣ ਦਾ ਸੱਦਾ ਦਿੱਤਾ। ਰੈਲੀ ਤੋਂ ਬਾਅਦ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਅੱਜ ਨੇਤਾਵਾਂ ਦਾ ਸੰਬੋਧਨ ਸੁਣ ਕੇ ਭਾਜਪਾ ਦੇ ਸਿਪਾਹੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ ਅਤੇ ਹੁਣ ਸਾਰੇ ਕਾਰਜਕਰਤਾ ਇਸ ਤੇ ਅਮਲ ਕਰਦੇ ਹੋਏ ਘਰ ਘਰ ਜਨ ਜਨ ਤਕ ਜਾ ਕੇ ਇਨ੍ਹਾਂ ਨੀਤੀਆਂ ਦਾ ਪ੍ਰਚਾਰ ਕਰਨ। ਇਸ ਮੌਕੇ ਯਸ਼ ਛਾਬੜਾ,ਵਿਨੋਦ ਗਾਬਾ,ਨਿਤਿਨ ਚੱਢਾ,ਨਿੱਕੀ ਸ਼ਰਮਾ,ਭਾਰਤੀ ਸ਼ਰਮਾ,ਮੁਕੇਸ਼ ਕੁਮਾਰ,ਰੀਨਾ ਖੋਸਲਾ,ਮਿਤੁਲ ਸੁਧੀਰ,ਲਲਿਤ ਮਨੀ,ਇਸ਼ੂ ਵਧਵਾ,ਸ਼ਿਲਪਾ,ਤਰੁਨ ਕੁਮਾਰ,ਭਾਜਯੂਮੋਂ ਜ਼ਿਲ੍ਹਾ ਜਨਰਲ ਸਕੱਤਰ ਸਾਹਿਬੀ ਟੌਹਰੀ,ਅਸ਼ਵਨੀ ਕੁਮਾਰ ਅਤੇ ਕੁਨਾਲ ਸ਼ਰਮਾ ਮੌਜੂਦ ਸਨ।