ਫਗਵਾੜਾ (ਡਾ ਰਮਨ)

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਉਨਾਂ ਦੀ ਟੀਮ ਵੱਲੋਂ ਅੱਜ ਮਾਨਵ ਵਿਕਾਸ ਸੰਸਥਾਨ ਵੱਲੋਂ ਆਈ. ਟੀ. ਸੀ ਮਿਸ਼ਨ ਸੁਨਹਿਰਾ ਕੱਲ ਪ੍ਰੋਗਰਾਮ ਤਹਿਤ ਪਿੰਡ ਨੂਰਪੁਰ ਲੁਬਾਣਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਜਾ ਰਹੇ ‘ਵੇਸਟ ਸਟੈਬਲਾਈਜ਼ੇਸਨ ਪੌਂਡ’ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮਾਨਵ ਵਿਕਾਸ ਸੰਸਥਾਨ ਦੇ ਇੰਚਾਰਜ ਸ੍ਰੀ ਹੀਰਾ ਨੇ ਕੰਮ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਪਿੰਡ ਨੂਰਪੁਰ ਲੁਬਾਣਾ ਦੇ ਸਰਪੰਚ ਸ. ਜਰਨੈਲ ਸਿੰਘ ਨੇ ਆਈ. ਟੀ. ਸੀ ਕੰਪਨੀ ਵੱਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਦੱਸਿਆ। ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੇ ਆਈ. ਟੀ. ਸੀ ਅਤੇ ਪਿੰਡ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਆਈ. ਟੀ. ਸੀ ਫੈਕਟਰੀ ਦੇ ਮੈਨੇਜਰ ਸ੍ਰੀ ਸਚਿਨ ਅਤੇ ਸ੍ਰੀ ਨੀਲ ਕਮਲ ਤੋਂ ਇਲਾਵਾ ਮਾਨਵ ਵਿਕਾਸ ਸੰਸਥਾਨ ਵੱਲੋਂ ਸ੍ਰੀ ਮੁਨੀਸ਼ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।