ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਅੱਜ 92 ਸਾਲ ਦੇ ਹੋ ਗਏ ਹਨ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਬਾਦਲ ਦਾ ਜਨਮ 8 ਦਸੰਬਰ 1927 ਨੂੰ ਪਿੰਡ ਅਬੂ ਖੁਰਾਣਾ, ਨੇੜੇ ਮਲੋਟ ਵਿਖੇ ਹੋਇਆ। ਢਿੱਲੋਂ ਪਰਿਵਾਰ ਵਿਚ ਜਨਮੇ ਬਾਦਲ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਬੀ ਏ ਤੱਕ ਪੜਾਈ ਕੀਤੀ ਹੈ।