ਚੰਡੀਗੜ੍ਹ, 24 ਸਤੰਬਰ 2019 – ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ‘ਚੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿਟ ਦੇ ਦਿੱਤੀ ਹੈ। ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਜਾਂ ਕੋਈ ਇਲਜ਼ਾਮ ਲਾਉਣਾ ਵਾਜ਼ਿਬ ਨਹੀਂ ਹੋਏਗਾ।

ਉਕਤ ਸ਼ਬਦ ਕੈਪਟਨ ਨੇ ਹਿੰਦੁਸਤਾਨ ਟਾਈਮਜ਼ ਅੰਗ੍ਰੇਜ਼ੀ ਦੇ ਅਗਜ਼ੈਕਟਿਵ ਐਡੀਟਰ ​​​​​​​​​​​​​​ਰਮੇਸ਼ ਵਿਨਾਇਕ ਅਤੇ ਸੀਨੀਅਰ ਜਨਰਲਿਸਟ ਨਵਨੀਤ ਸ਼ਰਮਾ ਨਾਲ ਇੰਟਰਵਿਊ ਦੌਰਾਨ ਕਹੇ। ਇੰਟਰਵਿਊ ਦੌਰਾਨ ਜਦੋਂ ਕੈਪਟਨ ਨੂੰ ਇਹ ਸਵਾਲ ਕੀਤਾ ਗਿਆ ਕਿ, “ਤੁਹਾਡੇ ਕੁਝ ਮੰਤਰੀ ਤੁਹਾਡੇ ‘ਤੇ ਬਾਦਲਾਂ ਨਾਲ ਨਰਮ ਰਹਿਣ ਦਾ ਦੋਸ਼ ਲਗਾਉਂਦੇ ਹਨ।” ਤਾਂ ਕੈਪਟਨ ਨੇ ਜਵਾਬ ਦਿੰਦਿਆਂ ਕਿਹਾ ਕਿ “ਕਈ ਵਾਰ ਇੱਕ ਭਾਵਨਾ ਹੁੰਦੀ ਹੈ ਕਿ ਸਾਨੂੰ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ। ਤੁਸੀਂ ਕੇਵਲ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਜਦੋਂ ਤਕ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ। ਜੇ ਪੁਲਿਸ ਫਾਇਰਿੰਗ ਕਰ ਰਹੀ ਹੈ, ਤਾਂ ਮੈਨੂੰ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਪਤਾ ਹੋਣਾ ਚਾਹੀਦਾ ਹੈ। ਜਿੱਥੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੰਬੰਧ ਹੈ, ਪ੍ਰਕਾਸ਼ ਸਿੰਘ ਬਾਦਲ ਇਸ ਵਿਚ ਸ਼ਾਮਲ ਨਹੀਂ ਹਨ। ਕੁਝ ਹੋਰ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਚ ਸ਼ਾਮਲ ਹਨ।