ਪਿਛਲੇ ਦਿਨੀਂ ਕੋਈ ਇੱਕ ਦੋ ਕੇਸਾ ਵਿੱਚ ਪੱਤਰਕਾਰਾਂ ਵਲੋ ਬਲੈਕਮੇਲ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਸਾਰ ਹੀ ਇੱਕ ਪੋਰਟਲ ਨਿਊਜ਼ ਚੈਨਲ ਵਲੋਂ ਬਾਰ ਬਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਪੋਰਟਲ ਚਲਾਉਣ ਵਾਲੇ ਸਕੂਟਰ ਮਕੈਨਿਕਾ ਨੂੰ ਜਾ ਕੋਈ ਫੜੀ ਲਾਉਦਾ ਹੈ ਵਗੈਰਾ ਵਗੈਰਾ ਨੂੰ ਵੀ ਰਿਪੋਰਟਰ ਬਣਾਈ ਜਾ ਰਹੇ ਹਨ ਇਸ ਦੇ ਵਿੱਚ ਬਿਨਾ ਸ਼ੱਕ ਸਚਾਈ ਹੀ ਹੈ ਪਰ ਕੀ ਬਾਕੀ ਦੇ ਚੈਨਲਾਂ ਜਾ ਅਖਬਾਰਾਂ ਕੋਲ ਜੋ ਪੱਤਰਕਾਰ ਹਨ ਓਹਨਾਂ ਦੇ ਕੋਲ ਪੱਤਰਕਾਰੀ ਦੀ ਡਿਗਰੀ ਹੈ ? ਕੀ ਓਹ ਕੁਆਲੀਫਾਈ ਪੱਤਰਕਾਰ ਹਨ ? ਦੂਜੇ ਤੇ ਉਂਗਲੀ ਕਰਨ ਤੋਂ ਪਹਿਲਾਂ ਤੁਸੀ ਆਪੇ ਹੀ ਸੋਚੋ ਤੁਹਾਡੇ ਕੋਲ ਡਿਗਰੀ ਵਾਲੇ ਕਿੰਨੇ ਪੱਤਰਕਾਰ ਹਨ ਬੇਬਜਾ ਇੱਕਾ ਦੁੱਕਾ ਘਟਨਾਵਾਂ ਨੂੰ ਦੇਖਦੇ ਹੋਏ ਸਭ ਨੂੰ ਇੱਕੋ ਹੀ ਰੱਸੇ ਨਾਲ ਬੰਨਿਆ ਜਾ ਰਿਹਾ ਹੈ ਕੀ ਪ੍ਰੈਸ ਕਲੱਬ ਦੇ ਪ੍ਰਧਾਨ ਵਲੋਂ ਮੈਂਬਰ ਬਨਾਉਣ ਤੋਂ ਪਹਿਲਾਂ ਸਰਟੀਫਿਕੇਟ ਦੀ ਫੋਟੋ ਕਾਪੀ ਲਈ ਜਾਦੀ ਹੈ ਇਸ ਵਿੱਚ ਗਲਤੀ ਕਿਸ ਹੈ ਪੋਰਟਲ ਪੱਤਰਕਾਰਾਂ ਦੀ ਜਾ ਫਿਰ ਕਲੱਬਾਂ ਦੇ ਪ੍ਰਧਾਨਾ ਦੀ ਜੋ ਇਹਨਾਂ ਨੂੰ ਮੈਂਬਰ ਬਣਾਉਦੇ ਹਨ ਇਸਤੇ ਵੀ ਸੋਚ ਵਿਚਾਰ ਹੋਣਾ ਚਾਹੀਦਾ ਹੈ ?
ਕੀ ਕੋਈ ਦੱਸ ਸਕਦਾ ਹੈ ਕਿ ਸੰਪਾਦਕ, ਬਿਊਰੋ, ਜਾ ਪੱਤਰਕਾਰ ਬਨਾਉਣ ਲਈ ਕਿਸੇ ਪੋਰਟਲ ਨਿਊਜ਼ ਚੈਨਲ ਚਲਾਉਣ ਵਾਲੇਆ ਨੂੰ ਕਿਸੇ ਤੋਂ ਕੋਈ ਮਨਜੂਰੀ ਲੈਣੀ ਪੈਂਦੀ ਹੈ ਜੇ ਇਸ ਤਰ੍ਹਾਂ ਦੀ ਕੋਈ ਅਥਾਰਟੀ ਹੈ ਤਾਂ ਸਭ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਕਿ ਪੋਰਟਲ ਨਿਊਜ਼ ਚੈਨਲ ਵਾਲਿਆਂ ਨੂੰ ਆਸਾਨੀ ਹੋ ਸਕੇ
ਸਕੂਟਰ ਮਕੈਨਿਕ ,ਸਟੂਡੀਓ ਵਾਲੇ, ਟੈਂਟ ਲਾਉਣ ਦਾ ਕੰਮ ਕਰਨ ਵਾਲੇ ਜੇ ਆਪਣੇ ਵਿਹਲੇ ਸਮੇਂ ਵਿੱਚ ਲੋਕਾਂ ਜਾਗਰੂਕ ਕਰਨ ਲਈ ਕੁਝ ਕੰਮ ਕਰਦੇ ਹਨ ਤਾਂ ਉਸ ਵਿੱਚ ਬੁਰਾਈ ਹੀ ਕੀ ਹੈ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ ਤੇ ਸਾਡੇ ਵਰਗੇ ਓਹਨਾਂ ਨੂੰ ਬਲੈਕਮੇਲਰ ਦਾ ਟੈਗ ਲਾ ਦਿੰਦੇ ਹਨ ਬਿਨਾ ਕੁਝ ਸੋਚੇ ਸਮਝੇ ?
ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਤਾ ਬਣ ਸਕਦਾ ਹੈ ਪਰ ਸਕੂਟਰ ਮਕੈਨਿਕ ਪੱਤਰਕਾਰ ਨਹੀ ਬਣ ਸਕਦਾ ?
ਕੀ ਪੱਤਰਕਾਰ ਓਹੀ ਬਣ ਸਕਦਾ ਹੈ ਜਿਸ ਦਾ ਆਪਣਾ ਬਿਜਨਿਸ ਹੋਵੇ ਜਾਂ ਫਿਰ ਜੋ ਪਹਿਲਾਂ ਹੀ ਸੈਟਲਡ ਹੋਵੇ ?
ਹਾਸਾ ਤਾਂ ਇਸ ਗੱਲ ਤੇ ਆਉਦਾ ਹੈ ਪੋਰਟਲ ਨਿਊਜ਼ ਚੈਨਲ ‘ਤੇ ਹੀ ਪੋਰਟਲ ਨਿਊਜ਼ ਚੈਨਲ ਤੇ ਪੋਰਟਲ ਪੱਤਰਕਾਰਾਂ ਦੀ ਦਫਾਪੱਟੀ ਜਾ ਰਹੀ ਹੈ
ਕੀ ਦਿਵਾਲੀ ,26 ਜਨਵਰੀ, ਪੰਦਰਾਂ ਅਗਸਤ, ਨਵੇ ਸਾਲ ਤੇ ਸਪਲੀਮੈਂਟ ਕੱਢਣ ਲਈ ਦਬਾਅ ਪਾ ਕੇ ਇਸ਼ਤਿਹਾਰ ਲੈਣਾ ਕੀ ਓਹ ਵਾਈਟਮੇਲਿੰਗ ਹੈ ਜਾ ਫਿਰ ਉਸ ਨੂੰ ਸ਼ੋਸ਼ਲ ਵਰਕ ਮੰਨਿਆ ਜਾਵੇ ?
ਗੱਡੇ ਨਾਲ ਕੱਟਾ ਨਾ ਬੰਨੋ ਮਾਮਲੇ ਦੀ ਪੜਤਾਲ ਕਰ ਕੇ ਫਿਰ ਹੀ ਕਿਸੇ ਵਾਰੇ ਆਪਣਾ ਫੈਸਲਾ ਸੁਣਾਇਆ ਜਾਏ ਪਹਿਲਾਂ ਤਾਂ ਵੱਡੀਆ ਅਖਬਾਰਾਂ ਜਾ ਚੈਨਲਾਂ ਦੇ
ਜਰਨਲਿਸਟ ਦੀਆ ਡਿਗਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਕੀ ਓਹਨਾ ਕੋਲ ਸਭ ਕੁਆਲੀਫਾਈ ਹਨ ਫੇਰ ਪੋਰਟਲ ਨਿਊਜ਼ ਚੈਨਲ ਅਤੇ ਰਿਪੋਰਟਰ ਦਾ ਵੀ ਨੰਬਰ ਲਾ ਦੇਣਾ ਚਾਹੀਦਾ ਹੈ
| ਧੰਨਵਾਦ ਸਹਿਤ ਇੱਕ ਆਪੇ ਬਣਿਆ|
ਚੀਫ ਐਡੀਟਰ