ਨੂਰਮਹਿਲ 28 ਫਰਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸ਼ਾਮਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਸੇਨਾ ( ਰਜਿ ) ਪੰਜਾਬ ਦੇ ਮੁੱਖ ਅਹੁਦੇਦਾਰਾ ਵਲੋਂ ਮੀਟਿੰਗ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਲਵ ਕੁਮਾਰ ਨੇ ਕਿਹਾ ਸਾਨੂੰ ਸਭ ਨੂੰ ਏਕੇ ਦਾ ਸਬੂਤ ਦੇ ਕੇ ਗਲਤ ਅਨਸਰਾਂ ਵਿਰੋਧ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ । ਜੇਕਰ ਅਸੀ ਕੱਲੇ – ਕੱਲੇ ਰਹਿ ਤਾਂ ਵਿਰੋਧੀ ਇਸ ਗੱਲ ਦਾ ਫਾਇਦਾ ਚੁੱਕਣਗੇ। ਲੋੜ ਹੈ ਨਸ਼ੇ ਛੱਡ ਕੇ ਗੁਰਬਾਣੀ ਨਸ਼ਾ ਕਰੀਏ। ਜਥੇਬੰਦੀ ਦੇ ਪੰਜਾਬ ਪ੍ਰਧਾਨ ਦਿਲਵਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅੱਜ ਰਵਿਦਾਸੀਆਂ ਸਮਾਜ ਦੁਨੀਆਂ ਦੇ ਕੋਨੇ – ਕੋਨੇ ਵਿਚ ਬੈਠਾ ਹੈ। ਗੁਰਪੁਰਬ ਤੇ ਸੰਤ ਸਮਾਗਮ ਆਦਿ ਕਰਵਾਏ ਗਏ ਹਨ। ਉੱਥੇ ਹੀ ਰਵਿਦਾਸੀਆਂ ਸਮਾਜ ਬਹੁਤ ਗਿਣਤੀ ਵਿੱਚ ਆਪਣਾ ਧਰਮ ਛੱਡ ਕੇ ਗੈਰ ਧਰਮਾਂ ਨੂੰ ਆਪਣਾ ਰਿਹਾ ਹੈ। ਜੋ ਕਿ ਬਹੁਤ ਜਾਂਦਾ ਚਿੰਤਾ ਦਾ ਵਿਸ਼ਾ ਹੈ। ਭੋਲੇ – ਭਾਲੇ ਲੋਕਾਂ ਨੂੰ ਚੰਦ ਪੈਸਿਆਂ ਦੇ ਲਾਲਚ ਦੇ ਕੇ ਬੱਸ ਵਿੱਚ ਕਰਕੇ ਉਹਨਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਅੰਤ ਵਿੱਚ ਗੋਬਿੰਦ ਮੱਲ ਪ੍ਰਧਾਨ ਸ਼੍ਰੀ ਰਵਿਦਾਸ ਗੁਰਦੁਆਰਾ ਜੀ ਵਲੋਂ ਜਥੇਬੰਦੀ ਤੇ ਪਿੰਡ ਦੀ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪਕ ਰੱਤੂ , ਲਖਵਿੰਦਰ ਫੀਰਾ, ਇੰਦਰਜੀਤ , ਮੰਗਤ ਰਾਮ , ਗੁਰਜੀਤ ਸੁਮਨ , ਹਰਮੇਸ਼ ਲਾਲ , ਸੁਰਜੀਤ ਰਾਮ , ਸੁਰਿੰਦਰ ਸੋਨੂੰ , ਪਾਲੋ ਪੰਚ , ਰੀਨਾ , ਬਿੰਦਰ , ਗੁਰਬਖਸ਼ ਕੌਰ , ਸੰਦੀਪ ਕੌਰ , ਜਸਵਿੰਦਰ ਕੌਰ , ਰਾਜ ਕੁਮਾਰ ਤੇ ਸਮੂੰਹ ਸੰਗਤ ਹਾਜ਼ਰ ਸਨ।