ਬੰਗਾ 24 ਜੂਨ

( ਫੂਲਾ ਰਾਮ ਬੀਰਮਪੁਰ ,ਬਾਲਵੀਰ ਚੌਪੜਾ )

ਆਮ ਆਦਮੀ ਪਾਰਟੀ ਤੋ ਹਲਕਾ ਬੰਗਾ ਸੀਨੀਅਰ ਆਗੂ ਬਲਵੀਰ ਕਾਰਨਾਣਾ ਨੇ ਕਿਹਾ ਕੀ ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਕਰਨ ਜਿਥੇ ਲੋਕਾ ਦੇ ਪਹਿਲਾਂ ਹੀ ਸਾਰੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਆਰਥਿਕ ਮੱਦੀ ਦੀ ਮਾਰ ਝੱਲ ਰਹੇ ਹਨ ,ਉੱਥੇ ਕੇਂਦਰ ਸਰਕਾਰ ਵੱਲੋ ਹਰ ਰੋਜ਼ ਤੇਲ ਦੀਆਂ ਕੀਮਤਾ ‘ਚ ਬਾਰ ਬਾਰ ਵੱਧਾ ਕਰਕੇ ਜਨਤਾ ਦੀ ਜੇਬ ਉੱਤੇ ਬਹੁਤ ਬੋਝ ਪਾਇਆ ਜਾ ਰਹਿਆ ਹੈ |ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨਿਅਰ ਆਗੂ ਬਲਵੀਰ ਕਾਰਨਾਣਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ ‘ਚ ਲੋਕਾ ਤੇ ਕਿਸੇ ਤਰ੍ਹਾ ਦਾ ਵਾਧੂ ਬੋਝ ਪਾਉਣ ਕਿਸੇ ਤਰ੍ਹਾ ਵੀ ਵਾਜਬ ਨਹੀ ਹੈ | ਉੱਥੇ ਦੂਜੇ ਪਾਸੇ ਭਾਰਤ ਵਿੱਚ ਪ੍ਰਾਈਵੇਟ ਤੇਲ ਕੰਪਨੀਆਂ ਰੋਜ਼ਾਨਾ ਹੀ ਪੰਜਾਹ ਤੋਂ ਸੱਠ ਪੈਸੇ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਦੇ ਭਾਅ ਵਿੱਚ ਵਾਧਾ ਕਰ ਰਹੀਆਂ ਹਨ ਜਿਸ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਮਹਿੰਗਾਈਆ ਹੋ ਰਹੀਆ ਹਨ ਕਿਉਂਕਿ ਇਨ੍ਹਾਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਦੀ ਲਾਗਤ ਵੀ ਵੱਧ ਰਹੀ ਹੈ ਸੀਨਿਅਰ ਆਗੂ ਕਾਰਨਾਣਾ ਤੇ ਮਹਿਲਾ ਵਿੰਗ ਦੇ ਵਾਇਸ ਪ੍ਰਧਾਨ ਨੇ ਕਿਹਾ ਕਿ ਇਹੀ ਨਹੀਂ ਇਸ ਨਾਲ ਵੱਡੇ ਟਰਾਂਸਪੋਰਟਰਾਂ ਤੋਂ ਲੈ ਕੇ ਟੈਕਸੀ ਚਾਲਕ ਤੱਕ ਚੱਲ ਕੇ ਆਟੋ ਚਾਲਕ ਤੱਕ ਸਭ ਪਰੇਸ਼ਾਨ ਹੋਏ ਪਏ ਹਨ। ਇਹੀ ਨਹੀਂ ਪੈਟ੍ਰੋਲੀਅਮ ਵਾਸਤਾ ਦੀ ਕੀਮਤ ਵਿੱਚ ਤੇਜੀ ਦੇ ਕਾਰਨ ਘਰੇਲੂ ਗੈਸ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਤੇ ਉਨ੍ਹਾਂ ਦਾ ਹੋਰ ਕਚੂੰਮਰ ਕੱਢ ਰਹੀ ਹੈ । ਉਨ੍ਹਾਂ ਕਿਹਾ ਕਿ ਗ਼ਰੀਬ ਵਰਗ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ ਹੁਣ ਮੱਧ ਵਰਗੀ ਪਰਿਵਾਰ ਦੀ ਥਾਲੀ ਵਿੱਚ ਵੀ ਸਬਜ਼ੀ ਰੋਟੀ ਗ਼ਾਇਬ ਹੁੰਦੀ ਜਾ ਰਹੀ ਹੈ ਕਿਉਂਕਿ ਪੈਟਰੋਲੀਅਮ ਵਸਤਾਂ ਦੀ ਕੀਮਤਾਂ ਵਿੱਚ ਵਾਧੇ ਨਾਲ ਰੋਜ਼ਮਰਾ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਛੁਹ ਰਹੀਆਂ ਹਨ।