ਨੂਰਮਹਿਲ ਬਲਾਕ ਦੇ ਵੱਖ – ਵੱਖ ਪਿੰਡਾਂ ਵਾਲਿਆਂ ਪੰਜਾਬ ਸਰਕਾਰ ਤੇ ਡੀ.ਸੀ.ਜਲੰਧਰ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ

ਨੂਰਮਹਿਲ 31 ਮਾਰਚ ( ਨਰਿੰਦਰ ਭੰਡਾਲ ) ਪੇਂਡੂ ਮਜ਼ਦੂਰ ਯੂਨੀਅਨ ਦੇ ਸੱਦੇ ਤਹਿਤ ਅੱਜ ਨੂਰਮਹਿਲ ਬਲਾਕ ਦੇ ਪਿੰਡਾਂ ਪੱਬਵਾਂ , ਭੰਗਾਲਾ , ਰਾਵਿਦਾਸਪੁਰਾ ਨੂਰਮਹਿਲ , ਸੁੰਨ੍ਹੜ ਕਲਾਂ , ਬਿਲਗਾ , ਬੰਡਾਲਾ , ਕੋਟ ਬਾਦਲ ਖਾਂ , ਹਰਦੋ ਫਰਾਲਾ , ਸਿਧੱਮਤਾਲ , ਸੰਗਤਪੁਰਾ ਆਦਿ ਪਿੰਡਾਂ ਵਿੱਚ ਗਰੀਬ ਲੋਕਾਂ ਨੇ ਖਾਲੀ ਪਰਾਤਾ ਤੇ ਥਾਲੀਆਂ ਖੜਕਾ ਕੇ ਰੋਸ ਪ੍ਰਗਟ ਕੀਤਾ। ਆਪਣੇ ਘਰਾਂ ਅਤੇ ਕੋਠਿਆਂ ਤੇ ਖੜ੍ਹਕੇ ਪ੍ਰਦਰਸ਼ਨ ਕੀਤਾ। ਸਰਕਾਰ ਪਾਸੋ ਪੁਰਜ਼ੋਰ ਮੰਗ ਕੀਤੀ ਕਿ ਗਰੀਬਾਂ ਨੂੰ ਸਰਕਾਰ ਫਰੀ ਰਾਸ਼ਨ ਤੇ ਫਰੀ ਦੁਵਾਈਆਂ ਸਰਕਾਰੀ ਹਸਪਤਾਲ ਵਿੱਚੋ ਦੇਵੇ। ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਦੇ ਬਚਾਅ ਤੋਂ ਅਸੀਂ ਘਰਾਂ ਵਿੱਚ ਵਿਹਲੇ ਬੈਠੇ ਹਾਂ , ਬੈਕਾਂ ਵਿੱਚੋ ਪੈਸੇ ਨਹੀਂ ਮਿਲਦੇ , ਸਰਕਾਰ ਨੇ ਇਕਦਮ ਕਰਫਿਊ ਲਗਾ ਦਿੱਤਾ ਹੈ। ਪਹਿਲਾਂ ਵਾਰਨਿੰਗ ਵੀ ਨਹੀਂ ਦਿੱਤੀ। ਦੁਸਰੀਆਂ ਖ਼ਤਰਨਾਕ ਬਿਮਾਰੀਆਂ ਦੀਆਂ ਦੁਵਾਈਆਂ ਵੀ ਸਰਕਾਰੀ ਹਸਪਤਾਲਾ ਵਿੱਚ ਨਹੀਂ ਦੇ ਰਹੇ। ਪ੍ਰਈਵੇਟ ਮੈਡੀਕਲ ਸਟੋਰਾਂ ਤੋਂ ਬੜੀ ਮੁਸ਼ਕਲ ਨਾਲ ਲਾਈਨਾਂ ਵਿੱਚ ਲਗਕੇ ਦੁਵਾਈ ਮਿਲਦੀ ਹੈ। ਅੱਜ ਦੇ ਰੋਸ਼ ਪ੍ਰਦਰਸ਼ਨ ਸੰਬੰਧੀ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਥੀ ਹੰਸ ਰਾਜ ਪੱਬਵਾਂ , ਕੁਲਦੀਪ ਭੰਗਾਲਾ , ਚੰਨਣ ਸਿੰਘ ਬੁੱਟਰ , ਪਰਮਾ ਲਾਲ ਕੈਂਥ , ਸੰਤੋਖ ਸਿੰਘ ਸੰਧੂ , ਦਰਸ਼ਨ ਪਾਲ ਬੰਡਾਲਾ , ਮੱਖਣ ਕੰਦੋਲਾ , ਜਸਵਿੰਦਰ ਹਾਰਦੋਫਰਾਲਾ ,ਡਾ, ਸੀਤਲ ਸਿੰਘ ਔਜਲਾ ਆਦਿ ਨੇ ਮੰਗ ਕੀਤੀ ਕਿ ਗਰੀਬਾਂ ਨੂੰ ਜਲਦੀ ਹੀ ਸਰਕਾਰ ਫਰੀ ਰਾਸ਼ਨ ਤੇ ਫਰੀ ਦੁਵਾਈਆਂ ਦੇਵੇ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਪੰਜਾਬ ਸਰਕਾਰ ਅਤੇ ਡੀ.ਸੀ.ਜਲੰਧਰ ਦੇ ਹੁਕਮਾਂ ਅਨੁਸ਼ਾਰ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਪੰਜ ਤੋਂ ਵੱਧ ਲੋਕ ਇਕੱਠੇ ਹੁੰਦੇ ਹੈ ਤਾਂ ਸਰਕਾਰ ਦੇ ਕਾਨੂੰਨ ਅਨੁਸ਼ਾਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂ ਰਹੀਆਂ ਹਨ। ਸਰਕਾਰ ਤੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਂ ਰਹੀ ਹੈ। ਹੁਣ ਵੇਖਣਾ ਹੈ ਕਿ ਜ਼ਿਲ੍ਹਾ ਜਲੰਧਰ ਪ੍ਰਸ਼ਾਸ਼ਨ ਕੀ ਕਾਰਵਾਈ ਕਰਦਾ ਹੈ।