ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਇਸ ਵਾਇਰਸ ਨੇ ਲਗਭਗ ਸਾਰੀ ਹੀ ਦੁਨੀਆਂ ‘ਚ ਆਪਣੇ ਪੈਰ ਪਸਾਰ ਲਏ ਹਨ। ਕਈ ਦੇਸ਼ਾਂ ‘ਚ ਤਾਂ ਹਾਲਾਤ ਬਦ ਤੋਂ ਬਤਰ ਹੋ ਗਏ ਹਨ। ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 2,000,065 ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਇਹ ਅੰਕੜਾਂ ਅਜੇ ਹੋਰ ਵੀ ਵਧ ਰਿਹਾ ਹੈ

ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1 ਲੱਖ 26 ਹਜ਼ਾਰ 754 ਮੌਤਾਂ ਹੋ ਚੁੱਕੀਆਂ ਹਨ ਉੱਥੇ ਹੀ ਪੂਰੀ ਦੁਨੀਆਂ ‘ਚ ਇਸ ਦੇ 4 ਲੱਖ 84 ਹਜ਼ਾਰ 597 ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੋਰੋਨਾ ਵਾਇਰਸ ਨੇ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿੱਥੇ 614,246 ਕੇਸ ਸਾਹਮਣੇ ਅਏ ਹਨ ਜਦੋਂ ਕਿ 26,064 ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਸਪੇਨ ਦੂਜੇ ਨੰਬਰ ‘ਤੇ ਹੈ ਜਿੱਥੇ ਕੋਰੋਨਾ ਦੇ 174,060 ਮਰੀਜ਼ ਹਨ। ਤੀਜੇ ਨੰਬਰ ‘ਤੇ ਇਟਲੀ ਹੈ ਜਿੱਥੇ 162,488 ਮਰੀਜ਼ ਪਾਜ਼ੀਟਿਵ ਆਏ ਹਨ ਜਦੋਂ ਕਿ ਚੌਥੇ ਨੰਬਰ ‘ਤੇ ਫਰਾਂਸ ਹੈ ਜਿੱਥੇ ਹੁਣ ਤੱਕ 143,303 ਮਰੀਜ਼ਾਂ ਦੇ ਸੈਂਪਲ ਪਾਜ਼ੀਟਿਵ ਹਨ।