K9NEWSPUNJAB Bureau-
ਚੰਡੀਗੜ੍ਹ, ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਵੀਰਵਾਰ ਦੁਪਹਿਰ ਬਾਅਦ ਬਕਾਏ ਦੀ ਅਦਾਇਗੀ ਨਾ ਕਰਨ ਕਰਕੇ ਏਅਰ ਇੰਡੀਆ ਨੂੰ ਛੇ ਹਵਾਈ ਅੱਡਿਆਂ ਤੋਂ ਤੇਲ ਦੀ ਸਪਲਾਈ ਬੰਦ ਕਰ ਦਿੱਤੀ। ਹਾਲਾਂਕਿ ਇਸ ਨਾਲ ਏਅਰ ਲਾਈਨ ਦੀਆਂ ਉਡਾਣਾਂ ਪ੍ਰਭਾਵਤ ਨਹੀਂ ਹੋਈਆਂ।
ਜਾਣਕਾਰੀ ਮੁਤਾਬਕ ਕੋਚਿਨ, ਪੁਣੇ, ਪਟਨਾ, ਵਿਸ਼ਾਖਾਪਟਨਮ, ਮੁਹਾਲੀ ਤੇ ਰਾਂਚੀ ਦੇ ਹਵਾਈ ਅੱਡਿਆਂ ਨੇ ਏਅਰ ਇੰਡੀਆ ਨੂੰ ਤੇਲ ਦੀ ਸਪਲਾਈ ਬੰਦ ਕੀਤੀ ਹੈ।