* 11ਅਗਸਤ ਤੋਂ ਰੋਸ ਪੰਦਰਵਾੜਾ ਮਨਾਉਂਦੇ ਹੋਏ ਸਿੱਖਿਆ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਭਾਰਤ ਨੂੰ ਭੇਜੇ ਜਾਣਗੇ ਮੰਗ ਪੱਤਰ।*
ਫ਼ਗਵਾੜਾ( ਡਾ ਰਮਨ)
ਮਿੱਡ- ਡੇ- ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਯੂਨੀਅਨ ਦੀ ਸੂਬਾ ਜਨ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਮਹੀਨੇ ਕੀਤੇ ਗਏ ਬਲਾਕ ਪੱਧਰੀ ਰੋਸ ਪ੍ਰਦਰਸ਼ਨਾਂ ਅਤੇ ਬੀ. ਪੀ. ਈ.ਓ. /ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਰੋਸ ਪੱਤਰਾਂ ਸਬੰਧੀ ਰਿਵਿਊ ਕੀਤਾ ਗਿਆ। ਮੀਟਿੰਗ ਵਿੱਚ ਇਸ ਗੱਲ ਤੇ ਸਖਤ ਰੋਸ ਪ੍ਰਗਟਾਇਆ ਗਿਆ ਕਿ ਕਰੋਨਾ ਮਹਾਂਮਾਰੀ ਦੇ ਨਾਂ ਤੇ ਜਿੱਥੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹਿਆ ਗਿਆ ਉੱਥੇ ਮਿੱਡ- ਡੇ-ਮੀਲ ਵਰਕਰਾਂ ਨੂੰ ਵੀ ਮਈ, ਜੂਨ ਅਤੇ ਜੁਲਾਈ ਮਹੀਨੇ ਦਾ ਪੂਰਾ- ਪੂਰਾ ਮਿਹਨਤਾਨਾ ਨਾ ਦੇ ਕੇ, ਸਿਰਫ਼ ਛੇ ਸੌ ਰੁਪਏ ਐਡਹਾਕ ਰਾਸ਼ੀ ਦੇ ਕੇ ਇਨ੍ਹਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਗਿਆ।
ਜਿਸ ਕਰਕੇ ਸਮੁੱਚੇ ਪੰਜਾਬ ਦੀਆਂ ਮਿੱਡ ਡੇ-ਮੀਲ ਵਰਕਰਾਂ ਅੰਦਰ ਗੁੱਸੇ ਦੀ ਲਹਿਰ ਹੋਰ ਵੀ ਦੌੜ ਗਈ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕੀਤਾ ਗਿਆ ਕਿ 11ਅਗਸਤ ਤੋਂ 25 ਅਗੱਸਤ ਦੇ ਦੌਰਾਨ ਰੋਸ ਪੰਦਰਵਾੜਾ ਮਨਾਉਂਣ ਦਾ ਫੈਸਲਾ ਕੀਤਾ ਗਿਆ ਇਸ ਪੰਦਰਵਾੜੇ ਦੇ ਦੌਰਾਨ ਪੰਜਾਬ ਦੇ ਸਮੂਹ ਐਮ. ਐਲ. ਏ.ਅਤੇ ਸਰਕਾਰ ਵੱਲੋਂ ਪੰਜਾਬ ਅੰਦਰ ਬਣਾਏ ਗਏ ਇਲਾਕਾ ਇੰਚਾਰਜਾਂ ਨੂੰ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਨ੍ਹਾਂ ਵਰਕਰਾਂ ਅੰਦਰ ਇਸ ਗੱਲ ਦਾ ਵੀ ਰੋਸ ਸੀ ਕਿ ਕਰੋਨਾ ਮਹਾਂ ਮਾਰੀ ਦੌਰਾਨ ਇਨ੍ਹਾਂ ਨੇ ਵੀ ਸਕੂਲਾਂ ਦੇ ਬੱਚਿਆਂ ਦੇ ਲਈ ਆਏ ਅਨਾਜ ਦੀ ਵੰਡ ਔਖੇ ਸਮੇਂ ਵਿੱਚ ਕੀਤੀ ਪਰ ਸਰਕਾਰ ਵੱਲੋਂ ਇਨ੍ਹਾਂ ਦੀ ਕੋਈ ਵੀ ਔਖੇ ਸਮੇਂ ਬਾਂਹ ਨਹੀਂ ਫੜੀ ਗਈ। ਹੁਣ ਵਰਕਰਾਂ ਜਿੱਥੇ ਮਈ ਜੂਨ ਅਤੇ ਜੁਲਾਈ ਦੇ ਮਿਹਨਤਾਨੇ ਨੂੰ ਪੂਰਾ -ਪੂਰਾ ਲੈਣ ਲਈ ਸੰਘਰਸ਼ ਕਰਨਗੀਆਂ,ਉੱਥੇ ਇਸ ਸਰਕਾਰ ਵੱਲੋਂ ਸੱਤ ਜਨਵਰੀ 2020 ਨੂੰ ਸਿੱਖਿਆ ਮੰਤਰੀ ਦੀ ਹਾਜ਼ਰੀ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਅਪ੍ਰੈਲ 2020 ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਹਨਤਦਾਨਾ ਲੈਣ ਲਈ ਵੀ ਲਗਾਤਾਰ ਸੰਘਰਸ਼ ਦੇ ਰਾਹ ਤੁਰਨਗੀਆਂ।ਮੀਟਿੰਗ ਵਿੱਚ ਪ੍ਰਧਾਨ ਬਿਮਲਾ ਰਾਣੀ ਵਲੋਂ ਪ.ਸ.ਸ.ਫ.ਪੰਜਾਬ ਨੂੰ ਬੇਨਤੀ ਵੀ ਕੀਤੀ ਗਈ ਕਿ ਇਸ ਪੰਦਰਵਾੜੇ ਦੇ ਦੌਰਾਨ ਸਿੱਖਿਆ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਭਾਰਤ ਨੂੰ ਮੰਗ ਪੱਤਰ ਈ-ਮੇਲ ਕਰਕੇ ਭੇਜਣ ਵਿੱਚ ਜਥੇਬੰਦੀ ਦੀ ਮਦਦ ਕਰਨ ਲਈ ਪ.ਸ.ਸ.ਫ.ਦੀਆਂ ਜ਼ਿਲ੍ਹਾ ਟੀਮਾਂ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇ ਅਤੇ ਨਾਲ਼ ਹੀ ਬੇਨਤੀ ਕੀਤੀ ਗਈ ਕਿ ਮਈ, ਜੂਨ ਅਤੇ ਜੁਲਾਈ ਦੀ ਮਿੱਡ ਡੇ-ਮੀਲ ਵਰਕਰਾਂ ਨੂੰ ਪੂਰਾ- ਪੂਰਾ ਮਿਹਨਤਾਨਾ ਦਿਵਾਉਣ ਲਈ ਪ.ਸ.ਸ.ਫ.ਦੀ ਸੂਬਾਈ ਲੀਡਰਸ਼ਿਪ ਆਪਣੇ ਪੱਧਰ ਤੇ ਮੰਗ ਪੱਤਰ ਭੇਜਣ ਲਈ ਜ਼ਰੂਰ ਹੀ ਗੰਭੀਰਤਾ ਨਾਲ ਉਪਰਾਲਾ ਕਰੇ। ਮੀਟਿੰਗ ਵਿੱਚ ਜਸਵਿੰਦਰ ਕੌਰ ਟਾਹਲੀ ਜਲੰਧਰ, ਹਰਭਜਨ ਕੌਰ,ਨਿਰਮਲ ਕੌਰ ਭੁਲੱਥ, ਜਸਬੀਰ ਕੌਰ ਤਰਨ ਤਾਰਨ, ਕੁਲਦੀਪ ਕੌਰ ਰੁੜਕਾ, ਕਸ਼ਮੀਰ ਕੌਰ ਢੇਸੀ, ਸੁਖਵਿੰਦਰ ਕੌਰ ਫ਼ਾਜ਼ਿਲਕਾ, ਜਸਵਿੰਦਰ ਕੌਰ ਕਪੂਰਥਲਾ ਤੋਂ ਇਲਾਵਾ ਪ. ਸ. ਸ. ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਲਾਲ ਚੰਦ ਫ਼ਾਜ਼ਿਲਕਾ,ਪੂਰਨ ਸਿੰਘ ਸੰਧੂ, ਕੁਲਦੀਪ ਸਿੰਘ ਕੌੜਾ,ਅਤੇ ਨਿਰਮੋਲਕ ਸਿੰਘ ਹੀਰਾ ਵੀ ਸ਼ਾਮਿਲ ਹੋਏ।