ਫਗਵਾੜਾ

ਪੁਲਿਸ ਦਾ ਅਕਸ ਜਿੱਥੇ ਲੋਕਾਂ ਚ ਡਰ ਵਾਲਾ ਹੈ ਉੱਥੇ ਹੀ ਪੁਲਸ ਵਲੋਂ ਇਸ ਲਾਕਡਾਊਨ ਕਰਫ਼ਊ ਦਰਮਿਆਨ ਜੋ ਲੋਕ ਕਰਫਿਊ ਨਿਯਮਾਂ ਦੀ ਉਲੰਘਨਾਂ ਕਰਦੇ ਹਨ ਉਨ੍ਹਾਂ ਦੇ ਵਿਰੁੱਧ ਬਣਦੀ ਕਾਰਵਾਈ ਵੀ ਕਰਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਅਪਣਾ ਬਣਦਾ ਯੋਗਦਾਨ ਪਾ ਰਹੇ ਹਨ ਉਥੇ ਹੀ ਸਬ ਇੰਸਪੈਕਟਰ ਊਸ਼ਾ ਰਾਣੀ ਵਲੋਂ ਲੋਕਾਂ ਵਿੱਚ ਪੁਲਿਸ ਦੀ ਸ਼ਵੀ ਨੂੰ ਬਿਹਤਰ ਦਰਸਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ।ਇਸ ਦੇ ਤਹਿਤ ਅੱਜ ਆਸ਼ਾ ਰਾਣੀ ਪਤਨੀ ਰਾਜੀਵ ਕੁਮਾਰ ਵਾਸੀ ਪ੍ਰੀਤ ਨਗਰ ਦੇ ਘਰ 11 ਸਾਲ ਬਾਅਦ ਬੇਟੀ ਨੇ ਜਨਮ ਲਿਆ ਜੋ ਕਿ ਸੀਜੀਰੀਅਨ ਨਾਲ ਪੈਂਦਾ ਹੋਈ ਅਤੇ ਜਿਸ ਦੀ ਜਨਮ ਦੌਰਾਨ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮਸ਼ੀਨ ਚ ਰੱਖਿਆ ਗਿਆ ਜਿਸ ਕਾਰਣ ਪਰਿਵਾਰ ਦਾ ਕਾਫ਼ੀ ਖਰਚਾ ਆਉਣ ਤੇ ਬੱਚੀ ਦੀਆ ਜਰੂਰਤਾਂ ਪੂਰੀਆ ਨਾ ਕਰ ਸੱਕਣ ਕਾਰਨ ਮਾਤਾ-ਪਿਤਾ ਨੇ ਇਸ ਸਬੰਧੀ ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੀ ਫਗਵਾੜਾ ਯੂਨਿਟ ਦੇ ਪ੍ਰਧਾਨ ਉੱਘੇ ਸਮਾਜ ਸੇਵਕ ਡਾ. ਰਮਨ ਸ਼ਰਮਾ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਆਪਣੀ ਪ੍ਰੈਸ ਕਲੱਬ ਦੇ ਮਾਧਿਅਮ ਰਾਹੀਂ ਥਾਣਾ ਸਤਨਾਮਪੁਰਾਂ ਦੇ ਮੁੱਖੀ ਸਬ ਇੰਸਪੈਕਟਰ ਊਸ਼ਾ ਰਾਣੀ ਦੇ ਧਿਆਨ ਹਿੱਤ ਲਿਆਂਦਾ ਜਿਨਾਂ ਅਪਣੀ ਨੇਕ ਕਮਾਈ ਵਿਚੋਂ ਬੱਚੀ ਦੀਆਂ ਮੁਢਲੀਆਂ ਜ਼ਰੂਰਤਾ ਨੂੰ ਪੂਰਾ ਕਰਨ ਲਈ 2 ਮਹੀਨੇ ਤੱਕ ਦਾ ਸਮਾਨ ਲੈ ਪਰਿਵਾਰ ਨੂੰ ਭੇਂਟ ਕੀਤਾ। ਪੱਤਰਕਾਰ ਭਾਈਚਾਰੇ ਅਤੇ ਥਾਣਾ ਸਤਨਾਮਪੁਰਾਂ ਪੁਲਿਸ ਮੁੱਖੀ ਵਲੋਂ ਕੀਤੇ ਇਸ ਸ਼ਲਾਘਾਯੋਗ ਕਾਰਜ ਦੀ ਇਲਾਕੇ ‘ਚ ਖੂਬ ਚਰਚਾ ਹੋ ਰਹੀ ਹੈ। ਇਸ ਮੌਕੇ ਸਬ ਇੰਸਪੈਕਟਰ ਊਸ਼ਾ ਰਾਣੀ ਨੇ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਦੀ ਫਗਵਾੜਾ ਯੂਨਿਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੀ ਫਗਵਾੜਾ ਯੂਨਿਟ ਦੇ ਪ੍ਰਧਾਨ ਡਾ. ਰਮਨ ਸ਼ਰਮਾ ਅਤੇ ਉਨ੍ਹਾਂ ਦੇ ਸਮੂਹ ਅਹੁਦੇਦਾਰਾਂ ਵਲੋਂ ਜਿਥੇ ਆਪਣੀ ਕਲਮ ਨਾਲ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਨ ਉਸਦੇ ਨਾਲ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਇਸ ਮੌਕੇ ਕਲੱਬ ਪ੍ਰਧਾਨ ਡਾ.ਰਮਨ ਸ਼ਰਮਾ,ਮੈਂਬਰ ਮਦਨ ਲਾਲ, ਮੀਤ ਪ੍ਰਧਾਨ ਮਨਜੀਤ ਰਾਮ, ਤਨੂੰ, ਅਜੇ ਕੋਛੜ , ਯੂਨਿਟ ਸਰਪ੍ਰਸਤ ਕੁਲਦੀਪ ਸਿੰਘ ਨੂਰ , ਐਸ.ਆਈ. ਰਘੁਬੀਰ ਸਿੰਘ, ਏ.ਐਸ.ਆਈ ਨਰਿੰਦਰ ਸਿੰਘ , ਏ.ਐਸ.ਆਈ ਮਨਜੀਤ ਸਿੰਘ ਬਾਬਾ, ਏ.ਐਸ.ਆਈ ਪਰਵਿੰਦਰ ਸਿੰਘ, ਏ.ਐਸ.ਆਈ. ਮੇਜ਼ਰ ਸਿੰਘ, ਪਰਮਜੀਤ ਸਿੰਘ, ਆਦਿ ਮੌਜੂਦ ਸਨ।