• K9NEWSPUNJAB BUREAU-
  • ਮਾਹਿਲਪੁਰ 14 ਅਗਸਤ 2019 – ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਦਦਿਆਲ ‘ਚ ਲੰਘੀ ਰਾਤ ਕਰੀਬ 11.00 ਵਜੇ ਗੁਪਤ ਸੂਚਨਾ ਮਿਲਣ ‘ਤੇ ਛਾਪੇਮਾਰੀ ਕਰਨ ਗਈ ਪੰਜਾਬ ਪੁਲਿਸ ‘ਤੇ ਤਿੰਨ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਘੇਰਾਬੰਦੀ ਕਰਕੇ ਪਿੰਡ ਦੇ ਹੀ ਇੱਕ ਨੌਜਵਾਨ ਨੂੰ 1 ਪਿਸਤੌਲ, 4 ਰੌਂਦ ਅਤੇ 110 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਲਿਆ ਹੈ ਜਦਕਿ ਦੋ ਨੌਜਵਾਨ ਭੱਜਣ ‘ਚ ਸਫਲ ਹੋ ਗਏ। ਇਸ ਸਬੰਧੀ ਅੱਜ ਬਾਅਦ ਦੁਪਹਿਰ ਪੁਲਿਸ ਕਾਨਫਰੰਸ ਕਰ ਸਕਦੀ ਹੈ।