(ਅਜੈ ਕੋਛੜ)

ਪੁਨਰਜੋਤ ਫਗਵਾੜਾ ਵੱਲੋਂ ਸਲਾਨਾ ਮੁਫ਼ਤ ਕੈਂਪਾਂ ਤੋਂ ਇਲਾਵਾ ਪੂਰਾ ਸਾਲ ਬਿਰਧ ਆਸ਼ਰਮ ਸਾਹਨੀ , ਵਿਰਕਾਂ ਅਤੇ ਹੋਰ ਬੇਸਹਾਰਾ ਲੋੜਵੰਦ ਅੱਖਾਂ ਦੇ ਮਰੀਜਾਂ ਦਾ ਇਲਾਜ , ਚਿੱਟੇ ਮੋਤੀੲੇ ਦੇ ਅਾਪਰੇਸ਼ਨ ਅਤੇ ਪੁਤਲੀਅਾਂ ਬਦਲਾੳੁਣ ਦੀ ਸੇਵਾ ਮੁਫ਼ਤ ਕੀਤੀ ਜਾਂਦੀ ਹੈ । ਕੱਲ ਇਕ ਬੇਟੀ ਜਿਸਦੀ ਇਕ ਅੱਖ ਅਤੇ ਬੇਟਾ ਜਿਸਦੀਆਂ ਦੋਨੋਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਨੂੰ ਕੁੱਝ ਆਸ਼ਰਮ ਦੇ ਹੋਰ ਬਜ਼ੁਰਗਾਂ ਨਾਲ ਹਸਪਤਾਲ ਚੈੱਕ ਕਰਵਾਉਣ ਲਈ ਪੁਨਰਜੋਤ ਕੋਆਰਡੀਨੇਟਰ ਹਰਦੀਪ ਭੋਗਲ ਜੀ ਕੁੱਝ ਸੇਵਾਦਾਰਾਂ ਨਾਲ ਲੈ ਕੇ ਗਏ। ਇਕ ਬਜ਼ੁਰਗਾਂ ਦੀ ਅੱਖ ਦੀ ਸਫਾਈ ਡਾਕਟਰਾਂ ਵੱਲੋਂ ਕਰ ਦਿੱਤੀ ਗਈ ਤੇ ਦੂਸਰੇ ਦਾ ਚਿੱਟੇ ਮੋਤੀਏ ਦਾ ਆਪਰੇਸ਼ਨ ਕੀਤਾ ਜਾਵੇਗਾ ।
ਪਰ ਅਫ਼ਸੋਸ ਬੱਚਿਆਂ ਦੇ ਪਰਦਿਆਂ ਦੀਆਂ ਨਾੜੀਆਂ ਸੁੱਕ ਜਾਣ ਕਾਰਨ ਅਜੇ ਉਹਨਾਂ ਦੀ ਨੇਤਰਹੀਣਤਾ ਲਈ ਕੋਈ ਸੰਤੋਸ਼ਜਨਕ ਇਲਾਜ ਪੂਰੀ ਦੁਨੀਆਂ ਵਿੱਚ ਮੋਜੂਦ ਨਹੀਂ । ਖੋਜ ਚੱਲ ਰਹੀ ਹੈ ।
ਆਓ ਦੁਆ ਕਰੀਏ ਇਹਨਾਂ ਦੀ ਨੇਤਰਹੀਣਤਾ ਦੇ ਇਲਾਜ ਦੀ ਖੋਜ ਵਿੱਚ ਡਾਕਟਰ ਸਾਇੰਸਦਾਨ ਜਲਦ ਕਾਮਯਾਬ ਹੋਣ ਤਾਂ ਜੋ ਇਹਨਾਂ ਦੇ ਬੁਝੇ ਚਿਰਾਗ਼ ਵੀ ਰੌਸ਼ਨ ਹੋ ਸਕਣ ।