ਨੂਰਮਹਿਲ 19 ਮਾਰਚ ( ਨਰਿੰਦਰ ਭੰਡਾਲ ) ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਸ ਦੇ ਸੱਦੇ ਤੇ ਨੂਰਮਹਿਲ ਸਬ – ਡਵੀਜ਼ਨ ਵਿੱਚ ਹੜਤਾਲ ਕਰਕੇ ਰੋਸ ਰੈਲੀ ਟੀ.ਐਸ.ਯੂ ਦੇ ਸਬ – ਡਵੀਜ਼ਨ ਦੇ ਪ੍ਰਧਾਨ ਸੈਮੁਅਲ ਸਮੀਹ ਦੀ ਪ੍ਰਧਾਨਗੀ ਹੇਠ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੀ ਐਸ ਯੂ ਦੇ ਸੂਬਾ ਮੁੱਖ ਜਥੇਬੰਧਕ ਸਕੱਤਰ ਗੁਰਕਮਲ ਸਿੰਘ ਨੇ ਕਿਹਾ ਕਿ ਪਾਵਰਕੌਮ ਦੀ ਮੈਨਜਮੈਂਟ ਮੁਲਜ਼ਮ ਜਥੇਬੰਧੀਆਂ ਨਾਲ ਸਮਝੌਤਾ ਕਰਕੇ ਬਾਰ – ਬਾਰ ਮੁੱਕਰ ਰਹੀ ਹੈ। ਮੰਨੀਆ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ – ਮਟੋਲ ਕਰ ਰਹੀ ਹੈ। ਮੁਲਜ਼ਮਾਂ ਦਾ ਪੇ. ਬੈਡ ਕੀਤੀ ਗਈ ਹੈ। ਤਰੱਕੀਆਂ “ਚ ਖਚੋਤ ਪੈਦਾ ਕੀਤੀ ਗਈ ਹੈ। ਰਿਟਾਇਰੀ ਕਰਮਚਾਰੀਆਂ ਨੂੰ ਬਿਜਲੀ ਕੁਨਸੇਚਕ ਨਹੀਂ ਦਿੱਤੀ ਜਾਂ ਰਹੀ। ਡੇ.ਏ ਦੀਆਂ ਕਿਸਤ ਤੇ ਉਹਨਾਂ ਦਾ ਬਕਾਇਆਂ ਪੰਜਾਬ ਸਰਕਾਰ ਹੜੱਪ ਕਰ ਰਹੀ ਹੈ। ਮੁਲਜ਼ਮਾਂ ਦੀ ਘਾਟ ਕਰਕੇ ਮੁਲਜ਼ਮਾਂ ਤੇ ਕੰਮ ਦਾ ਵਾਧੂ ਭਾਰ ਪਾਇਆ ਜਾ ਰਿਹਾ ਹੈ ਤੇ ਮੁਲਜ਼ਮਾਂ ਨੂੰ ਅੰਦਰ-ਪ੍ਰੈਸ਼ਰ ਕੀਤਾ ਜਾਂ ਰਿਹਾ ਹੈ। ਜੇਕਰ ਮੈਨਜਮੈਂਟ ਨੇ ਮੁਲਜ਼ਮਾਂ ਮੰਗਾਂ ਪ੍ਰਤੀ ਇਹ ਵਤੀਰਾ ਰੱਖਿਆ ਤਾਂ ਅੱਗੇ ਤੋਂ ਹੋਰ ਵੀ ਤਿੱਖੇ ਐਕਸ਼ਨ ਜੱਥੇਬੰਦੀ ਕਰਨ ਲਈ ਮਜਬੂਰ ਹੋਵੇਗੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾਂ , ਸਿੰਦਰ ਸਿੰਘ ਸਕੱਤਰ , ਵਿਜੈ ਸਿੰਘ , ਅਨੂਪ ਕੁਮਾਰ , ਰਣਬੀਰ ਸਿੰਘ , ਚੰਨਣ ਸਿੰਘ ਸਾਬਕਾ ਸਕੱਤਰ ਪੀ.ਟੀ.ਯੂ , ਤਰਸੇਮ ਸਿੰਘ , ਅਸ਼ਵਨੀ ਕੁਮਾਰ ਆਦਿ ਨੇ ਸੰਬੋਧਨ ਕੀਤਾ।